ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾਵਾਇਰਸ ਕਾਰਨ ਡਰੇ ਹੋਏ ਹਨ। ਇਸ ਵਾਇਰਸ ਤੋਂ ਬਚਣ ਦੇ ਉਪਾਆਂ ਦੇ ਤਹਿਤ ਟਰੰਪ ਨੇ ਇਕ ਸ਼ਿਕਾਇਤ ਕੀਤੀ । ਟਰੰਪ ਮੁਤਾਬਕ,'' ਇਨਫੈਕਸ਼ਨ ਤੋਂ ਬਚਣ ਦੇ ਤਹਿਤ ਉਹਨਾਂ ਨੇ ਕਈ ਦਿਨਾਂ ਤੋਂ ਆਪਣੇ ਚਿਹਰੇ ਨੂੰ ਛੂਹਿਆ ਤੱਕ ਨਹੀਂ ਹੈ, ਜਿਸ ਨੂੰ ਉਹ ਕਾਫੀ ਮਿਸ ਕਰ ਰਹੇ ਹਨ।'' ਟਰੰਪ ਨੇ ਇਹ ਗੱਲ ਵ੍ਹਾਈਟ ਹਾਊਸ ਦੀ ਇਕ ਮੀਟਿੰਗ ਦੌਰਾਨ ਦੇ ਕਹੀ।
ਦੁਨੀਆ ਭਰ ਦੇ 70 ਦੇਸ਼ਾਂ ਵਿਚ ਫੈਲ ਚੁੱਕਾ ਕੋਰੋਨਾਵਾਇਰਸ ਅਮਰੀਕਾ ਵਿਚ ਵੀ ਪਹੁੰਚ ਚੁੱਕਾ ਹੈ। ਇੱਥੇ ਹੁਣ ਤੱਕ ਇਸ ਜਾਨਲੇਵਾ ਵਾਇਰਸ ਕਾਰਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਇਨਫੈਕਟਿਡ ਹਨ। ਟਰੰਪ ਸਰਕਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੀ ਹੈ। ਉੱਥੇ ਟਰੰਪ ਦਾ ਦਾਅਵਾ ਹੈ ਕਿ ਇਹ ਬੀਮਾਰੀ ਕਿਸੇ ਚਮਤਕਾਰ ਦੀ ਤਰ੍ਹਾਂ ਗਾਇਬ ਹੋ ਜਾਵੇਗੀ। ਦੂਜੇ ਪਾਸੇ ਵਿਰੋਧੀ ਡੈਮੋਕ੍ਰੇਟਸ ਇਸ ਨਾਲ ਲੜਨ ਲਈ ਜ਼ਰੂਰੀ ਫੰਡਾਂ ਦੀ ਮੰਗ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਇਨਸਾਨ ਤੋਂ ਕੁੱਤੇ 'ਚ ਪਹੁੰਚਿਆ ਕੋਰੋਨਾ, ਦੁਨੀਆ 'ਚ ਪਹਿਲਾ ਮਾਮਲਾ
ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਏਅਰਲਾਈਨ ਕੰਪਨੀਆਂ ਦੇ ਕਾਰਜਕਾਰੀ ਅਤੇ ਪ੍ਰਬੰਧਕੀ ਅਧਿਕਾਰੀਆਂ ਦੇ ਨਾਲ ਕੋਵਿਡ-19 ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਵੱਛਤਾ ਉਪਾਆਂ 'ਤੇ ਬੈਠਕ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਹਾਜ਼ ਦੇ ਯਾਤਰੀਆਂ ਲਈ ਸਾਫ-ਸਫਾਈ ਦੀਆਂ ਮੁਹਿੰਮਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19 : ਕੈਲੀਫੋਰਨੀਆ 'ਚ ਪਹਿਲੀ ਮੌਤ, ਅਮਰੀਕਾ 'ਚ ਅੰਕੜਾ 10 ਦੇ ਪਾਰ
ਬੈਠਕ ਵਿਚ ਮੌਜੂਦ ਵ੍ਹਾਈਟ ਹਾਊਸ ਦੇ ਕੋਰੋਨਾਵਾਇਰਸ ਰਿਸਪਾਂਸ ਕੋਆਰਡੀਨੇਟਰ ਡੇਬੋਰਾਹ ਬਿਰਕਸ ਨੇ ਟਰੰਪ ਨੂੰ ਯਾਦ ਦਿਵਾਇਆ,''ਹਰ ਕੋਈ ਆਪਣੇ ਹੱਥ ਧੋਂਦਾ ਰਹੇ ਅਤੇ ਆਪਣੇ ਚਿਹਰੇ ਨੂੰ ਨਾ ਛੂਹੇ।'' ਇਸ 'ਤੇ ਟਰੰਪ ਨੇ ਮਜ਼ਾਕੀਆ ਅੰਦਾਜ ਵਿਚ ਕਿਹਾ,''ਮੈਂ ਕੁਝ ਹਫਤੇ ਤੋਂ ਆਪਣਾ ਚਿਹਰਾ ਨਹੀਂ ਛੂਹਿਆ ਹੈ। ਮੈਂ ਇਸ ਨੂੰ ਮਿਸ ਕਰਦਾ ਹਾਂ।'' ਇੱਥ ਦੱਸ ਦਈਏ ਕਿ ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ ਕਰੀਬ 3,100 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 90,000 ਲੋਕ ਇਨਫੈਕਟਿਡ ਹਨ।
ਭਾਰਤ ਵਿਚ ਕੋਰੋਨਾਵਾਇਰਸ ਦੇ 26 ਪੌਜੀਟਿਵ ਮਾਮਲੇ ਸਾਹਮਣੇ ਆਏ ਹਨ। ਇਟਲੀ ਵਿਚ ਕੋਰੋਨਾਵਾਇਰਸ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਇਟਲੀ ਪਹਿਲਾ ਦੇਸ਼ ਹੈ ਜਿੱਥੇ ਕੋਰੋਨਾਵਾਇਰਸ ਨੇ ਇੰਨੀ ਭਿਆਨਕ ਤਬਾਹੀ ਮਚਾਈ ਹੈ। ਸੁਰੱਖਿਆ ਦੇ ਮੱਦੇਨਜ਼ਰ ਇਟਰੀ ਵਿਚ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ 15 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।
ਚੀਨੀ ਡਾਕਟਰ ਦਾ ਦਾਅਵਾ-'ਤਿਆਰ ਕੀਤਾ ਕੋਰੋਨਾ ਵਾਇਰਸ ਨੂੰ ਰੋਕਣ ਵਾਲਾ ਟੀਕਾ'
NEXT STORY