ਵਾਸ਼ਿੰਗਟਨ (ਬਿਊਰੋ): ਭਾਰਤ ਦੇ ਮਲੇਰੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਹਾਈਡ੍ਰੋਸੀਕਲੋਰੋਕਵਿਨ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਉਣ ਦੇ ਬਾਅਦ ਸ਼ਨੀਵਾਰ ਨੂੰ ਇਸ ਦੀ ਇਕ ਖੇਪ ਅਮਰੀਕਾ ਪਹੁੰਚੀ। ਇਸ ਦਵਾਈ ਨੂੰ ਕੋਰੋਨਾਵਾਇਰਸ ਦੇ ਸੰਭਾਵਿਤ ਇਲਾਜ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦਵਾਈ ਦੇ ਨਿਰਮਾਣ ਲਈ ਲੋੜੀਂਦਾ 9 ਮੀਟ੍ਰਿਕ ਟਨ ਐਕਟਿਵ ਫਾਰਮਾਸੂਟੀਕਲ ਇੰਨਗ੍ਰੀਡਿਏਂਟ ਜਾਂ ਏ.ਪੀ.ਆਈ. ਵੀ ਅਮਰੀਕਾ ਭੇਜਿਆ ਗਿਆ ਹੈ। ਭਾਰਤ ਨੇ ਮਨੁੱਖੀ ਆਧਾਰ 'ਤੇ ਕੁਝ ਦੇਸ਼ਾਂ ਨੂੰ ਇਸ ਦੀ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਅਮਰੀਕੀਆਂ ਨੇ ਭਾਰਤ ਦੇ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ ਹੈ।
ਇਸ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ 'ਤੇ ਭਾਰਤ ਨੇ ਅਮਰੀਕਾ ਵਿਚ ਹਾਈਡ੍ਰੋਕਸੀਲੋਰੋਕਵਿਨ ਦਵਾਈ ਦੀਆਂ 35.82 ਲੱਖ ਗੋਲੀਆਂ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ। ਅਮਰੀਕਾ ਵਿਚ ਸਥਿਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕਰਕੇ ਕਿਹਾ,''ਕੋਵਿਡ-19 ਵਿਰੁੱਧ ਲੜਾਈ ਵਿਚ ਅਸੀਂ ਆਪਣੇ ਸਾਥੀਆਂ ਦੀ ਮਦਦ ਕਰ ਰਹੇ ਹਾਂ। ਭਾਰਤ ਤੋਂ ਹਾਈਡ੍ਰੋਕਸੀਕਲੋਰੋਕਵਿਨ ਦੀ ਖੇਪ ਅੱਜ ਨੇਵਾਰਕ ਹਵਾਈ ਅੱਡੇ 'ਤੇ ਪਹੁੰਚੀ।
ਟਰੰਪ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ 'ਤੇ ਗੱਲਬਾਤ ਦੌਰਾਨ ਮਲੇਰੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈ 'ਤੇ ਜਾਰੀ ਨਿਰਯਾਤ ਪਾਬੰਦੀ ਹਟਾਉਣ ਦੀ ਮੰਗ ਕੀਤੀ ਸੀ। ਇੱਥੇ ਦੱਸ ਦਈਏ ਕਿ ਭਾਰਤ ਦੁਨੀਆ ਵਿਚ 70 ਫੀਸਦੀ ਹਾਈਡ੍ਰਕਸੀਕਲੋਰੋਕਵਿਨ ਦਵਾਈ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ ਨੇ 7 ਅਪ੍ਰੈਲ ਨੂੰ ਇਸ 'ਤੇ ਜਾਰੀ ਪਾਬੰਦੀ ਹਟਾ ਦਿੱਤੀ ਸੀ। ਇਹ ਅਨੁਮਾਨ ਲਗਾਉਂਦੇ ਹੋਏ ਕਿ ਇਸ ਦੇ ਸਕਰਾਤਮਕ ਨਤੀਜੇ ਆ ਸਕਦੇ ਹਨ ਟਰੰਪ ਨੇ ਕੋਵਿਡ-19 ਦੇ ਮਰੀਜ਼ਾਂ ਦੇ ਸੰਭਾਵਿਤ ਇਲਾਜ ਲਈ ਹਾਈਡ੍ਰਕੋਸੀਕਲੋਰੋਵਕਵਿਨ ਦੀਆਂ 29 ਮਿਲੀਅਨ ਤੋਂ ਵੱਧ ਖੁਰਾਕਾਂ ਖਰੀਦੀਆਂ ਹਨ। ਭਾਰਤ ਵੱਲੋਂ ਦਵਾਈ ਭੇਜਣ ਦਾ ਅਮਰੀਕੀਆਂ ਨੇ ਸਵਾਗਤ ਕੀਤਾ ਹੈ। ਟਰੰਪ ਦੇ ਇਕ ਸਮਰਥਕ ਅਲ ਮੈਸਨ ਦਾ ਕਹਿਣਾ ਹੈ ਕਿ ਅਮਰੀਕਾ ਭਾਰਤ ਦੇ ਇਸ ਮਨੁੱਖੀ ਅਕਸ ਨੂੰ ਕਦੇ ਨਹੀਂ ਭੁੱਲੇਗਾ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਪਾਰ, 86 ਮੌਤਾਂ
ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਸੈਂਟਰ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਵਿਚ ਇਨਫੈਕਟਿਡ ਲੋਕਾਂ ਦਾ ਅੰਕੜਾ 5,29,000 ਦੇ ਪਾਰ ਪਹੁੰਚ ਚੁੱਕਾ ਹੈ। ਕੋਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ਵਿਚ 1,920 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਹੁਣ ਤੱਕ ਕੁੱਲ 20,602 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ ਜਦਕਿ 31 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ।
COVID-19 : ਇਸ ਦੇਸ਼ 'ਚ ਹੋ ਤਾਂ ਖਾਤੇ 'ਚ ਘਰ ਬੈਠੇ ਮਿਲਣਗੇ 91 ਹਜ਼ਾਰ ਰੁ:
NEXT STORY