ਵਾਸ਼ਿੰਗਟਨ (ਬਿਊਰੋ): ਪੈਪਸੀਕੋ ਦੀ ਸਾਬਕਾ ਪ੍ਰਧਾਨ ਭਾਰਤੀ-ਅਮਰੀਕੀ ਇੰਦਰਾ ਨੂਈ ਅਤੇ ਐਮਾਜ਼ਾਨ ਦੇ ਸੀ.ਈ.ਓ. ਜੇਫ ਬੇਜੋਸ ਨੂੰ ਵੱਕਾਰੀ 'ਨੈਸ਼ਨਲ ਪੋਟਰੇਟ ਗੈਲਰੀ' ਵਿਚ ਸ਼ਾਮਲ ਕੀਤਾ ਗਿਆ ਹੈ। ਨੂਈ ਨੂੰ ਉਨ੍ਹਾਂ ਦੀਆਂ ਉਪਲਬਧੀਆਂ, ਅਮਰੀਕਾ ਦੇ ਸਾਂਝੇ ਇਤਿਹਾਸ, ਵਿਕਾਸ ਅਤੇ ਸੰਸਕ੍ਰਿਤੀ 'ਤੇ ਉਨ੍ਹਾਂ ਦੇ ਪ੍ਰਭਾਵ ਦੇ ਕਾਰਨ ਇਸ ਗੈਲਰੀ ਵਿਚ ਸ਼ਾਮਲ ਕੀਤਾ ਗਿਆ ਹੈ। ਨੂਈ ਨੇ ਕਿਹਾ ਕਿ ਇਕ ਸਾਲ ਪਹਿਲਾਂ ਜਦੋਂ ਇਕ ਚਿੱਠੀ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਮਜ਼ਾਕ ਸਮਝਿਆ ਸੀ, ਇਸ ਲਈ ਉਨ੍ਹਾਂ ਨੇ ਪਹਿਲਾਂ ਆਪਣੇ ਪੀ.ਆਰ. ਵਿਭਾਗ ਤੋਂ ਇਸ ਦੀ ਪੁਸ਼ਟੀ ਕਰਵਾਈ ਸੀ।
ਨੂਈ ਨੇ ਗੈਲਰੀ ਵਿਚ ਸ਼ਾਮਲ ਕੀਤੇ ਜਾਣ ਦੇ ਲਈ ਆਯੋਜਿਤ ਪ੍ਰੋਗਰਾਮ ਵਿਚ ਕਿਹਾ ਕਿ ਇਕ ਪ੍ਰਵਾਸੀ, ਇਕ ਦੱਖਣੀ ਏਸ਼ੀਆਈ ਪ੍ਰਵਾਸੀ ਅਤੇ ਇਕ ਮਹਿਲਾ ਨੂੰ ਪੋਟਰੇਟ ਗੈਲਰੀ ਵਿਚ ਸ਼ਾਮਲ ਕੀਤੇ ਜਾਣਾ ਦਰਸਾਉਂਦਾ ਹੈ ਕਿ ਇੱਥੇ ਲੋਕ ਸਕਰਾਤਮਕ ਪ੍ਰਭਾਵ ਪਾਉਣ ਵਾਲੇ ਲੋਕਾਂ ਵੱਲ ਦੇਖਦੇ ਹਨ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਖੁਦ ਨੂੰ ਦੂਜੇ ਦਰਜੇ ਦੀ ਨਾਗਰਿਕ ਨਹੀਂ ਸਮਝਣਾ ਚਾਹੀਦਾ।
ਨੂਈ ਨੇ ਪੀ.ਟੀ.ਆਈ. ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ,''ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਜਨਮ ਕਿੱਥੇ ਹੋਇਆ ਸੀ ਅਤੇ ਤੁਹਾਡੀ ਵਿਰਾਸਤ ਕੀ ਸੀ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਆਪਣੇ ਕੰਮ ਵਿਚ ਸਕਰਾਤਮਕ ਯੋਗਦਾਨ ਦਿੰਦੇ ਹੋ ਅਤੇ ਤੁਸੀਂ ਈਮਾਨਦਾਰ ਹੋ ਤਾਂ ਅਮਰੀਕਾ ਤੁਹਾਨੂੰ ਉਹ ਬਣਨ ਦਾ ਵੱਡਾ ਮੌਕਾ ਮੁਹੱਈਆ ਕਰਵਾਉਂਦਾ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ।'' ਨੂਈ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਅਮਰੀਕਾ ਇਕ ਅਜਿਹਾ ਦੇਸ਼ ਹੈ ਜਿੱਥੇ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ।
64 ਸਾਲਾ ਨੂਈ ਅਤੇ ਜੇਫ ਬੋਜੋਸ ਦੇ ਇਲਾਵਾ ਫ੍ਰਾਂਸਿਸ ਅਰਨੋਲਡ, ਲਿਨ-ਮੈਨੁਅਲ ਮਿਰਾਂਡਾ ਅਤੇ 'ਅਰਥ, ਵਿੰਡ ਅਤੇ ਐਂਡ ਫਾਇਰ' ਬੈਂਡ ਨੂੰ ਵੱਕਾਰੀ 'ਨੈਸ਼ਨਲ ਪੋਟਰੇਟ ਗੈਲਰੀ' ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਆਯੋਜਿਤ ਪ੍ਰੋਗਰਾਮ ਵਿਚ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਨੂਈ ਨੇ ਕਿਹਾ ਕਿ ਪੋਟਰੇਟ ਗੈਲਰੀ ਸੁੰਦਰ ਕਹਾਣੀ ਬਿਆਨ ਕਰਦੀ ਹੈ। ਇਹ ਸਿਰਫ ਇਕ ਤਸਵੀਰ ਨਹੀਂ ਸਗੋਂ ਇਕ ਕਹਾਣੀ ਦੱਸਦੀ ਹੈ। ਨੂਈ ਦੀ ਤਸਵੀਰ ਕਲਾਕਾਰ ਜੌਨ ਫ੍ਰਾਈਡਮੈਨ ਨੇ ਬਣਾਈ ਹੈ, ਜਿਸ ਦੀ ਉਨ੍ਹਾਂ ਨੇ ਕਾਫੀ ਤਾਰੀਫ ਕੀਤੀ। ਨੂਈ ਨੇ ਕਿਹਾ ਕਿ ਫ੍ਰਾਈਡਮੈਨ ਨੇ ਬਹੁਤ ਵਧੀਆ ਕੰਮ ਕੀਤਾ ਹੈ।
ਪਾਕਿ ਨੇ ਸ਼ਾਹੀਨ-1 ਮਿਜ਼ਾਈਲ ਦਾ ਕੀਤਾ ਸਫਲ ਪਰੀਖਣ
NEXT STORY