ਵਾਸ਼ਿੰਗਟਨ: ਅਮਰੀਕੀ ਨਿਆ ਵਿਭਾਗ ਨੇ ਦੋ ਚੀਨੀ ਹੈਕਰਾਂ 'ਤੇ ਦੁਨੀਆ ਭਰ ਦੀਆਂ ਕੰਪਨੀਆਂ ਤੋਂ ਵਪਾਰ ਨਾਲ ਜੁੜੀ ਕਰੋੜਾਂ ਡਾਲਰ ਮੁੱਲ ਦੀਆਂ ਗੁਪਤ ਜਾਣਕਾਰੀਆਂ ਨੂੰ ਚੁਰਾਉਣ ਤੇ ਹਾਲ ਹੀ ਵਿਚ ਕੋਰੋਨਾ ਵਾਇਰਸ ਦੇ ਲਈ ਟੀਕਾ ਵਿਕਸਿਤ ਕਰਨ ਵਾਲੀਆਂ ਫਰਮਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ।
ਅਧਿਕਾਰੀਆਂ ਨੇ ਕਿਹਾ ਕਿ ਹਾਲ ਦੇ ਮਹੀਨਿਆਂ ਵਿਚ ਹੈਕਰਾਂ ਨੇ ਵੈਕਸੀਨ ਤੇ ਇਲਾਜ ਵਿਕਸਿਤ ਕਰਨ ਦੇ ਆਪਣੇ ਕੰਮ ਦੇ ਲਈ ਜਨਤਕ ਰੂਪ ਨਾਲ ਕੰਪਨੀਆਂ ਦੇ ਕੰਪਿਊਟਰ ਨੈੱਟਵਰਕ ਦੀਆਂ ਕਮੀਆਂ 'ਤੇ ਸੋਧ ਕੀਤੀ ਸੀ। ਮਾਮਲੇ ਵਿਚ ਹੈਕਰਾਂ ਦੇ ਖਿਲਾਫ ਵਪਾਰ ਨਾਲ ਜੁੜੀ ਗੁਪਤ ਜਾਣਕਾਰੀ ਚੋਰੀ ਕਰਨ ਤੇ ਧੋਖਾਧੜੀ ਦੇ ਦੋਸ਼ ਸ਼ਾਮਲ ਹਨ। ਇਹ ਮਾਮਲਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਵਾਸ਼ਿੰਗਟਨ ਸੂਬੇ ਦੀ ਸੰਘੀ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ।
ਲਹਿੰਦੇ ਪੰਜਾਬ 'ਚ ਤਾਲਿਬਾਨ ਦੇ ਤਿੰਨ ਅੱਤਵਾਦੀ ਗ੍ਰਿਫਤਾਰ
NEXT STORY