ਆਬਰਨ — ਅਲਾਬਾਮਾ ’ਚ ਆਬਰਨ ਯੂਨੀਵਰਸਿਟੀ ਕੋਲ ਸਥਿਤ ਮੈਕਡੋਨਲਡ ’ਚ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਅਤੇ 4 ਲੋਕ ਜ਼ਖਮੀ ਹੋ ਗਏ। ਆਬਰਨ ਪੁਲਸ ਅਧਿਕਾਰੀ ਨੇ ਇਕ ਬਿਆਨ ’ਚ ਆਖਿਆ ਕਿ ਪੁਲਸ ਮੁਲਾਜ਼ਮ ਤੁਰੰਤ ਵੈਸਟ ਮੈਗਨੋਲੀਆ ਐਵੀਨਿਊ ਪਹੁੰਚੇ, ਜਿੱਥੇ ਉਨ੍ਹਾਂ ਨੂੰ ਟਸਕੇਗੀ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ’ਚ ਆਬਰਨ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਸਮੇਤ 4 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮਾਮਲੇ ’ਤੇ ਸੰਖੇਪ ਜਾਣਕਾਰੀ ਮਿਲਣੀ ਅਜੇ ਬਾਕੀ ਹੈ।
ਪਾਕਿ: ਛੇੜਛਾੜ ਦੇ ਵਿਰੋਧ 'ਤੇ ਟ੍ਰਾਂਸਜੈਂਡਰ ਨੂੰ ਚਾਰ ਵਿਅਕਤੀਆਂ ਨੇ ਲਾ 'ਤੀ ਅੱਗ
NEXT STORY