ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਓਹੀਓ ਦੀ ਰਹਿਣ ਵਾਲੀ ਡੌਗ ਟਰੇਨਰ ਮੈਰੀ ਨੂੰ ਆਪਣੇ ਕੁੱਤੇ ਨਾਲ ਕਿੱਸ ਕਰਨਾ ਭਾਰੀ ਪੈ ਗਿਆ। ਅਸਲ ਵਿਚ ਕਿੱਸ ਕਾਰਨ ਮੈਰੀ ਨੂੰ ਇਨਫੈਕਸ਼ਨ ਹੋ ਗਿਆ, ਜਿਸ ਕਾਰਨ ਉਸ ਨੂੰ ਆਪਣੇ ਹੱਥ-ਪੈਰ ਗਵਾਉਣੇ ਪਏ। ਮੈਰੀ ਆਪਣੇ ਪਤੀ ਮੈਥਿਊ ਨਾਲ ਟਰੌਪੀਕਲ ਜੰਗਲਾਂ ਵਿਚ ਛੁੱਟੀਆਂ ਮਨਾਉਣ ਲਈ ਗਈ ਸੀ। ਉੱਥੇ ਉਹ ਅਚਾਨਕ ਬੇਹੋਸ਼ ਹੋ ਗਈ। ਪਤੀ ਮੈਥਿਊ ਨੇ ਓਹੀਆ ਦੇ ਕੈਂਟਨ ਸਥਿਤ ਆਲਟਮੈਨ ਹਸਪਤਾਲ ਨੂੰ ਫੋਨ ਕਰ ਕੇ ਐਮਰਜੈਂਸੀ ਮਦਦ ਮੰਗੀ। ਮੈਰੀ ਨੂੰ ਤੁਰੰਤ ਆਈ.ਸੀ.ਯੂ. ਵਿਚ ਭਰਤੀ ਕਰਵਾਇਆ ਗਿਆ। 9 ਦਿਨ ਬਾਅਦ ਹੋਸ਼ ਆਇਆ ਤਾਂ ਮੈਰੀ ਆਪਣੇ ਹੱਥ-ਪੈਰ ਗਵਾ ਚੁੱਕੀ ਸੀ।
ਮੈਰੀ ਨੂੰ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਤੋਂ ਇਨਫੈਕਸ਼ਨ ਹੋ ਗਿਆ ਸੀ। ਉਹ ਬੈਕਟੀਰੀਆ ਕੈਪਨੋਸਾਇਟੋਫੈਗਾ ਕੈਨੀਮੋਰਸ (ਕੁੱਤੇ ਅਤੇ ਬਿੱਲੀਆਂ ਵਿਚ ਪਾਇਆ ਜਾਣ ਵਾਲੀ ਜੀਵਾਣੂ) ਨਾਲ ਇਨਫੈਕਟਿਡ ਸੀ। ਮੈਰੀ ਨੂੰ ਇਹ ਵਾਇਰਸ ਆਪਣੇ ਪਾਲਤੂ ਕੁੱਤੇ ਨੂੰ ਕਿੱਸ ਕਾਰਨ ਲੱਗਾ। ਮੈਰੀ ਨੂੰ ਹਸਪਤਾਲ ਵਿਚ 11 ਮਈ ਨੂੰ ਭਰਤੀ ਕਰਵਾਇਆ ਗਿਆ ਸੀ । ਉਹ ਲਗਾਤਾਰ 9 ਦਿਨ ਬੇਹੋਸ਼ ਰਹੀ। ਇਸ ਦੌਰਾਨ ਡਾਕਟਰਾਂ ਨੇ ਉਸ ਦੇ 8 ਮੇਜਰ ਆਪਰੇਸ਼ਨ ਕੀਤੇ। ਡਾਕਟਰਾਂ ਦਾ ਕਹਿਣਾ ਸੀ ਕਿ ਮਰੀਜ਼ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਉਸ ਦੇ ਹੱਥ-ਪੈਰ ਕੱਟਣੇ ਪਏ।
ਛੂਤ ਦੀਆਂ ਬੀਮਾਰੀਆਂ ਦੇ ਮਾਹਰ ਅਤੇ ਡਾਕਟਰ ਮਾਰਗਰੇਟ ਕੋਬ ਮੁਤਾਬਕ,''ਮੈਰੀ ਨੂੰ ਦੁਰਲੱਭ ਬੀਮਾਰੀ ਸੀ। ਹਸਪਤਾਲ ਆਉਣ ਤੋਂ ਪਹਿਲਾਂ ਉਹ ਬੇਹੋਸ਼ ਸੀ। ਉਸ ਨੂੰ 9 ਦਿਨ ਤੱਕ ਆਈ.ਸੀ.ਯੂ. ਵਿਚ ਰੱਖਣਾ ਪਿਆ। ਉਸ ਦੀ ਸਕਿਨ ਤੇਜ਼ੀ ਨਾਲ ਰੰਗ ਬਦਲ ਰਹੀ ਸੀ। ਸਕਿਨ ਪਹਿਲਾਂ ਬੈਂਗਣੀ ਹੁੰਦੀ ਅਤੇ ਫਿਰ ਲਾਲ ਹੋ ਕੇ ਉੱਥੇ ਗੈਂਗਰੀਨ ਹੋ ਜਾਂਦਾ ਸੀ। ਇਸ ਮਗਰੋਂ ਉੱਥੇ ਖੂਨ ਦੇ ਥੱਕੇ ਬਣਨ ਲੱਗਦੇ ਸਨ। ਇਸ ਬੀਮਾਰੀ ਨੂੰ ਸਮਝਣਾ ਕਾਫੀ ਮੁਸ਼ਕਲ ਰਿਹਾ। ਅਸੀਂ ਪੂਰੇ ਸਰੀਰ ਦੀ ਉਦੋਂ ਤੱਕ ਜਾਂਚ ਕਰਦੇ ਰਹੇ ਜਦੋਂ ਤੱਕ ਕਿ ਬੀਮਾਰੀ ਦੀ ਪਛਾਣ ਨਹੀਂ ਹੋਈ।''
ਇਸ ਦੌਰਾਨ ਤੇਜ਼ੀ ਨਾਲ ਇਨਫੈਕਸ਼ਨ ਫੈਲੀ ਜੋ ਮੈਰੀ ਦੇ ਹੱਥ-ਪੈਰ ਅਤੇ ਨੱਕ-ਕੰਨ ਤੱਕ ਪਹੁੰਚ ਗਈ ਸੀ। ਭਾਵੇਂਕਿ ਮੈਰੀ ਦਾ ਚਿਹਰਾ ਬਚ ਗਿਆ ਪਰ ਉਸ ਦੇ ਹੱਥ-ਪੈਰ ਬਚਾਏ ਨਹੀਂ ਜਾ ਸਕੇ। ਬਲੱਡ ਰਿਪੋਰਟ ਨਾਲ ਤੈਅ ਹੋਇਆ ਕਿ ਬੀਮਾਰੀ ਕੁੱਤੇ ਤੋਂ ਫੈਲੀ ਹੈ। ਮੈਰੀ ਦੀ ਮਤਰੇਈ ਧੀ ਗਿਨਾ ਨੇ ਕਿਹਾ,''ਇਸ ਸਾਡੇ ਲਈ ਬਹੁਤ ਮੁਸ਼ਕਲ ਸਮਾਂ ਹੈ। ਉਹ ਕੁਝ ਦਿਨ ਪਹਿਲਾਂ ਛੁੱਟੀ 'ਤੇ ਸੀ ਅਤੇ ਹੁਣ ਉਸ ਸਾਡੇ ਵਿਚ ਬਿਨਾਂ ਹੱਥਾਂ-ਪੈਰਾਂ ਦੇ ਮੌਜੂਦ ਹੈ।''
ਪਤੀ ਮੈਥਿਊ ਨੇ ਕਿਹਾ,''ਅਸੀਂ 11 ਮਈ ਨੂੰ ਛੁੱਟੀਆਂ ਲਈ ਨਿਕਲੇ ਸੀ। ਉੱਥੇ ਮੈਰੀ ਨੂੰ ਇਨਫੈਕਸ਼ਨ ਸ਼ੁਰੂ ਹੋਈ। ਸਾਨੂੰ ਲੱਗਾ ਕਿ ਜੰਗਲ ਵਿਚ ਕੋਈ ਇਨਫੈਕਸ਼ਨ ਹੋ ਗਈ ਹੈ ਪਰ ਇਹ ਕੁੱਤੇ ਨੂੰ ਕਿੱਸ ਕਰਨ ਕਾਰਨ ਹੋਈ ਸੀ। ਸਾਡੇ ਦੋਸਤਾਂ ਨੇ ਸਾਡੀ ਆਰਥਿਕ ਮਦਦ ਕੀਤੀ। ਉਨ੍ਹਾਂ ਦੀ 14 ਲੱਖ ਰੁਪਏ ਦੀ ਮਦਦ ਨਾਲ ਮੈਰੀ ਦੀ ਜਾਨ ਬਚ ਗਈ।''
ਮਿਲਾਨ ਅੰਬੈਸੀ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਿੱਖਾਂ ਨਾਲ ਵਿਚਾਰ-ਵਟਾਂਦਰੇ
NEXT STORY