ਵਾਸ਼ਿੰਗਟਨ (ਰਾਜ ਗੋਗਨਾ)- ਹਜ਼ਾਰਾਂ ਪ੍ਰਵਾਸੀਆਂ ਦੇ ਪਹਿਲਾਂ ਹੀ ਅਮਰੀਕਾ ਵਿੱਚ ਦਾਖਲ ਹੋਣ ਤੋਂ ਬਾਅਦ ਹੁਣ ਸ਼ਰਣ ਮੰਗਣ ਵਾਲੇ ਇੱਕ ਰੇਲਗੱਡੀ ਵਿੱਚ ਸਵਾਰ ਹੋ ਕੇ ਅਮਰੀਕਾ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਯੂ.ਐਸ.ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਨੇ ਮੈਕਸੀਕੋ ਰਾਹੀਂ ਪ੍ਰਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਤੱਕ ਲਿਜਾਣ ਲਈ ਮਾਲ ਗੱਡੀਆਂ ਦੀ ਵਰਤੋਂ ਕਰਨ ਵਾਲੇ ਤਸਕਰੀ ਸੰਗਠਨਾਂ ਦੇ ਤਾਜ਼ਾ ਸਿੰਕਜਾ ਕੱਸਦੇ ਹੋਏ ਦੱਖਣੀ ਸਰਹੱਦ ਨਾਲ ਟੈਕਸਾਸ ਦੇ ਦੋ ਸ਼ਹਿਰਾਂ ਵਿੱਚ ਅੰਤਰਰਾਸ਼ਟਰੀ ਰੇਲਵੇ ਕਰਾਸਿੰਗ ਪੁਲਾਂ 'ਤੇ ਆਵਾਜਾਈ ਮੁਅੱਤਲ ਕਰ ਦਿੱਤੀ ਹੈ।

ਸੀ.ਬੀ.ਪੀ ਦੇ ਅਧਿਕਾਰੀਆਂ ਨੇ ਕਿਹਾ ਕਿ ਬੀਤੇ ਦਿਨ 18 ਦਸੰਬਰ ਨੂੰ ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਕੇ ਏਜੰਸੀ ਦਾ ਫੀਲਡ ਓਪਰੇਸ਼ਨ ਦਾ ਦਫ਼ਤਰ ਈਗਲ ਪਾਸ ਅਤੇ ਐਲਪਾਸੋ, ਟੈਕਸਾਸ ਵਿੱਚ ਅੰਤਰਰਾਸ਼ਟਰੀ ਰੇਲਵੇ ਕਰਾਸਿੰਗ ਪੁਲਾਂ 'ਤੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਹੈ। ਤਾਂ ਜੋ ਕਰਮਚਾਰੀਆਂ ਨੂੰ ਅਮਰੀਕਾ ਦੀ ਸਹਾਇਤਾ ਲਈ ਰੀਡਾਇਰੈਕਟ ਕੀਤਾ ਜਾ ਸਕੇ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਗਸ਼ਤ ਵਿੱਚ ਹੋਰ ਤੇਜ਼ੀ ਲਿਆਂਦੀ ਗਈ ਹੈ। ਇਹ ਕਦਮ ਸੀ.ਬੀ.ਪੀ ਨੇ ਦੱਖਣ-ਪੱਛਮੀ ਸਰਹੱਦ 'ਤੇ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਨਾਜਾਇਜ਼ ਢੰਗ ਨਾਲ ਦਾਖਲੇ ਦੇ ਵਧੇ ਮੁਕਾਬਲਿਆਂ ਦੇ ਪੱਧਰ ਦੇ ਜਵਾਬ ਵਿੱਚ ਕੀਤਾ ਗਿਆ ਹੈ। ਜੋ ਕਿ ਤਸਕਰਾਂ ਦੁਆਰਾ ਕਮਜ਼ੋਰ ਵਿਅਕਤੀਆਂ ਦਾ ਸ਼ਿਕਾਰ ਕਰਨ ਲਈ ਗ਼ਲਤ ਜਾਣਕਾਰੀ ਫੈਲਾ ਰਹੇ ਹਨ।"

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਹੋਵੇਗੀ ਲੱਖਾਂ ਨੌਕਰੀਆਂ 'ਚ ਕਟੌਤੀ! ਭਾਰਤੀ ਹੋਣਗੇ ਪ੍ਰਭਾਵਿਤ
ਮੈਕਸੀਕੋ ਵਿੱਚ ਮਾਲ ਗੱਡੀਆਂ ਰਾਹੀਂ ਪ੍ਰਵਾਸੀਆਂ ਨੂੰ ਲਿਜਾਣ ਵਾਲੇ ਤਸਕਰੀ ਸੰਗਠਨਾਂ ਦੇ ਇੱਕ ਤਾਜ਼ਾ ਪੁਨਰ-ਉਭਾਰ ਨੂੰ ਦੇਖਣ ਤੋਂ ਬਾਅਦ ਸੀ.ਬੀ.ਪੀ ਕਰਮਚਾਰੀਆਂ ਵਿੱਚ ਹੋਰ ਵਾਧਾ ਕਰਨ ਅਤੇ ਮੈਕਸੀਕਨ ਅਥਾਰਟੀਆਂ ਦੇ ਨਾਲ ਸਾਂਝੇਦਾਰੀ ਸਮੇਤ ਵਿਕਾਸ ਦੇ ਸਬੰਧ ਵਿੱਚ ਇਸ ਨੂੰ ਹੱਲ ਕਰਨ ਲਈ ਕਾਰਵਾਈ ਕੀਤੀ ਗਈ ਹੈ।ਇਸ ਕਦਮ ਤੋਂ ਪਹਿਲਾਂ ਕੁਝ ਦਿਨ ਬਾਅਦ ਦੇਖਣ ਵਿੱਚ ਆਇਆ ਹੈ ਜਦੋਂ ਹਜ਼ਾਰਾਂ ਪ੍ਰਵਾਸੀਆਂ ਨੂੰ ਵੀਡੀਓ 'ਤੇ ਦੇਖਿਆ ਗਿਆ ਸੀ, ਜੋ ਕਿ ਰੇਲਮਾਰਗ ਦੀਆਂ ਪਟੜੀਆਂ ਦੇ ਨਾਲ ਲਾਈਨ ਵਿਚ ਖੜ੍ਹੇ ਸਨ ਕਿਉਂਕਿ ਇਕ ਮਾਲ ਰੇਲਗੱਡੀ ਈਗਲ ਪਾਸ, ਟੈਕਸਾਸ ਦੇ ਦੱਖਣ ਵਿਚ ਲਗਭਗ ਤਿੰਨ ਘੰਟੇ ਲਗਾਉਂਦੀ ਹੈ। ਬਾਰਡਰ ਗਸ਼ਤ ਹੁਣ ਤੇਜ਼ ਹੋ ਗਈ ਹੈ। ਕਿਉਂਕਿ ਉਹ ਬੇਮਿਸਾਲ ਗਿਣਤੀ ਵਿੱਚ ਪ੍ਰਵਾਸੀਆਂ ਨਾਲ ਨਜਿੱਠਦੇ ਹਨ, ਜੋ ਕਿ ਪਿਛਲੇ ਹਫਤੇ ਇੱਕ ਦਿਨ ਵਿੱਚ 10,000 ਤੋਂ ਉੱਪਰ ਦੀ ਗਿਣਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਦੇ ਬੋਰਗੋ ਹਰਮਾਦਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
NEXT STORY