ਬ੍ਰਾਸੀਲੀਆ (ਬਿਊਰੋ) ਬ੍ਰਾਜ਼ੀਲ ਦੇ ਅਮੇਜ਼ਨ 'ਚ ਕਬਾਇਲੀ ਭਾਈਚਾਰੇ ਦੇ ਇਕ ਵਿਅਕਤੀ ਦੀ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਹਾਲਾਂਕਿ ਤਸਵੀਰ ਕਾਫੀ ਸਾਧਾਰਨ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਅਸਲ 'ਚ ਭਾਵੁਕ ਕਰ ਦੇਣ ਵਾਲੀ ਹੈ। ਤਸਵੀਰ 'ਚ ਇਕ ਵਿਅਕਤੀ ਆਪਣੇ ਪਿਤਾ ਨੂੰ ਪਿੱਠ 'ਤੇ ਚੁੱਕ ਕੇ ਕੋਰੋਨਾ ਦਾ ਟੀਕਾ ਲਗਵਾਉਣ ਲਈ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। 24 ਸਾਲਾ ਤਾਵੀ ਆਪਣੇ 67 ਸਾਲਾ ਪਿਤਾ ਨੂੰ ਪਿੱਠ 'ਤੇ ਲੈ ਕੇ ਟੀਕਾਕਰਨ ਕੇਂਦਰ ਪਹੁੰਚਿਆ ਅਤੇ ਦੋਵਾਂ ਨੇ ਟੀਕੇ ਲਗਵਾਏ।
ਮੀਡੀਆ ਰਿਪੋਰਟਾਂ ਮੁਤਾਬਕ, ਟੀਕਾਕਰਨ ਕੇਂਦਰ ਤੱਕ ਪਹੁੰਚਣ ਲਈ ਤਾਵੀ 6 ਘੰਟੇ ਪੈਦਲ ਚੱਲਿਆ ਅਤੇ ਵਾਪਸ ਆਉਣ ਲਈ ਦੁਬਾਰਾ 6 ਘੰਟੇ ਚੱਲਿਆ। ਇਸ ਤਸਵੀਰ ਨੂੰ ਕੈਮਰੇ 'ਚ ਕੈਦ ਕਰਨ ਵਾਲੇ ਡਾਕਟਰ ਐਰਿਕ ਜੇਨਿੰਗਜ਼ ਸਿਮੋਸ ਨੇ ਕਿਹਾ ਕਿ ਬਜ਼ੁਰਗ ਵਾਹੂ ਦੀ ਨਜ਼ਰ ਕਮਜ਼ੋਰ ਹੈ। ਪਿਸ਼ਾਬ ਦੀ ਪੁਰਾਣੀ ਸਮੱਸਿਆ ਕਾਰਨ ਉਨ੍ਹਾਂ ਨੂੰ ਤੁਰਨ-ਫਿਰਨ ਵਿਚ ਮੁਸ਼ਕਲ ਹੁੰਦੀ ਹੈ। ਬੀਬੀਸੀ ਨਿਊਜ਼ ਬ੍ਰਾਜ਼ੀਲ ਨਾਲ ਗੱਲ ਕਰਦੇ ਹੋਏ, ਸਿਮੋਸ ਨੇ ਕਿਹਾ ਕਿ ਇਹ ਉਨ੍ਹਾਂ ਵਿਚਕਾਰ ਪਿਆਰੇ ਰਿਸ਼ਤੇ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ ਦੇ 68 ਨਵੇਂ ਮਾਮਲੇ, ਲੋਕਾਂ ਨੂੰ ਬੂਸਟਰ ਡੋਜ਼ ਲਵਾਉਣ ਦੀ ਅਪੀਲ
ਸਾਲ 2021ਦਾ ਸਭ ਤੋਂ ਯਾਦਗਾਰ ਪਲ
ਹਾਲਾਂਕਿ ਇਹ ਤਸਵੀਰ ਜਨਵਰੀ 2021 ਵਿੱਚ ਲਈ ਗਈ ਸੀ, ਜਦੋਂ ਬ੍ਰਾਜ਼ੀਲ ਵਿੱਚ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਸੀ। ਇਸ ਸਾਲ 1 ਜਨਵਰੀ ਨੂੰ ਡਾਕਟਰ ਸਿਮੋਸ ਨੇ ਇਸ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਅਤੇ ਇਸ ਨੂੰ 'ਸਾਲ 2021 ਦਾ ਸਭ ਤੋਂ ਯਾਦਗਾਰ ਪਲ' ਕਰਾਰ ਦਿੱਤਾ। ਇਹ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਦੁਨੀਆ ਦੇ ਸਭ ਤੋਂ ਦੂਰ-ਦੁਰਾਡੇ ਖੇਤਰਾਂ ਵਿੱਚੋਂ ਇੱਕ ਵਿੱਚ ਟੀਕਾਕਰਨ ਮੁਹਿੰਮ ਕਿੰਨੀ ਗੁੰਝਲਦਾਰ ਹੈ। ਤਾਵੀ ਅਤੇ ਵਾਹੂ ਜ਼ੋਏ ਸਵਦੇਸ਼ੀ ਭਾਈਚਾਰੇ ਵਿੱਚੋਂ ਹਨ। ਇਹ ਭਾਈਚਾਰਾ ਉੱਤਰੀ ਪਾਰਾ ਰਾਜ ਦੇ ਦਰਜਨਾਂ ਪਿੰਡਾਂ ਵਿੱਚ ਦੁਨੀਆ ਤੋਂ ਅਲੱਗ-ਥਲੱਗ ਰਹਿੰਦਾ ਹੈ।
ਜੰਗਲ ਵਿਚ ਝੌਂਪੜੀਆਂ ਬਣਾ ਕੇ ਕੀਤਾ ਟੀਕਾਕਰਨ
ਜਦੋਂ ਬ੍ਰਾਜ਼ੀਲ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਤਾਂ ਇਹਨਾਂ ਆਦਿਵਾਸੀ ਲੋਕਾਂ ਨੂੰ 'ਪ੍ਰਾਇਮਰੀ ਗਰੁੱਪ' ਮੰਨਿਆ ਜਾਂਦਾ ਸੀ। ਇਹ ਇੰਨੇ ਫੈਲੇ ਹੋਏ ਹਨ ਕਿ ਜੇਕਰ ਅਧਿਕਾਰੀ ਪਿੰਡ-ਪਿੰਡ ਜਾ ਕੇ ਉਨ੍ਹਾਂ ਦਾ ਟੀਕਾਕਰਨ ਕਰਦੇ ਤਾਂ ਕਈ ਹਫ਼ਤੇ ਲੱਗ ਜਾਂਦੇ। ਇਸ ਲਈ ਰੇਡੀਓ ਸੰਚਾਰ ਰਾਹੀਂ ਸਮਾਜ ਨੂੰ ਟੀਕਾਕਰਨ ਬਾਰੇ ਜਾਣੂ ਕਰਵਾਇਆ ਗਿਆ। ਜ਼ੋਆ ਲੋਕਾਂ ਦੇ ਸੱਭਿਆਚਾਰ ਅਤੇ ਗਿਆਨ ਨੂੰ ਧਿਆਨ ਵਿੱਚ ਰੱਖਦੇ ਹੋਏ, ਟੀਕਾਕਰਨ ਲਈ ਜੰਗਲ ਵਿੱਚ ਝੌਂਪੜੀਆਂ ਬਣਾਈਆਂ ਗਈਆਂ ਸਨ। ਅਧਿਕਾਰਤ ਅੰਕੜਿਆਂ ਅਨੁਸਾਰ ਬ੍ਰਾਜ਼ੀਲ ਵਿੱਚ ਕੋਵਿਡ-19 ਕਾਰਨ ਇਨ੍ਹਾਂ ਭਾਈਚਾਰਿਆਂ ਦੇ 853 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਆਦਿਵਾਸੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੈ।
ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਲਾਬੰਦੀ ਤੋਂ ਬਾਅਦ ਉੱਤਰੀ ਕੋਰੀਆ ਦੀ ਰੇਲਗੱਡੀ ਪਹਿਲੀ ਵਾਰ ਚੀਨ 'ਚ ਹੋਈ ਦਾਖ਼ਲ
NEXT STORY