ਵੈਲਿੰਗਟਨ (ਯੂਐਨਆਈ): ਨਿਊਜ਼ੀਲੈਂਡ ਵਿੱਚ ਐਤਵਾਰ ਨੂੰ ਕੋਵਿਡ-19 ਦੇ 25 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ ਆਕਲੈਂਡ ਵਿੱਚ ਸਭ ਤੋਂ ਵੱਧ 15 ਪੁਸ਼ਟੀ ਕੀਤੇ ਕੇਸ ਹਨ। ਸਿਹਤ ਮੰਤਰਾਲੇ ਮੁਤਾਬਕ ਬੇਅ ਆਫ਼ ਪਲੈਂਟੀ ਵਿੱਚ ਤਿੰਨ, ਲੇਕਸ ਖੇਤਰ ਅਤੇ ਵਾਈਕਾਟੋ ਵਿੱਚ ਦੋ-ਦੋ ਅਤੇ ਨੌਰਥਲੈਂਡ, ਵੈਲਿੰਗਟਨ ਅਤੇ ਹਾਕਸ ਬੇ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ। ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਨਾਲ ਸੰਕਰਮਿਤ ਵਿਅਕਤੀ ਵਿੱਚ ਜੀਨੋਮ ਸੀਕਵੈਂਸਿੰਗ ਰਾਹੀਂ ਟੈਸਟ ਕੀਤੇ ਜਾਣ ਤੋਂ ਬਾਅਦ ਓਮੀਕਰੋਨ ਵੇਰੀਐਂਟ ਦੇ ਲੱਛਣ ਹੋਣ ਦੀ ਪੁਸ਼ਟੀ ਹੋਈ ਹੈ।
ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਵਿਡ-19 ਦੇ 43 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਸਰਹੱਦ ਤੋਂ ਬਾਹਰੋਂ ਆਏ ਸਨ। ਨਿਊਜ਼ੀਲੈਂਡ ਵਿੱਚ ਮੌਜੂਦਾ ਡੈਲਟਾ ਵੇਰੀਐਂਟ ਦੇ ਕੁੱਲ ਕੇਸਾਂ ਦੀ ਗਿਣਤੀ 11,306 ਤੱਕ ਪਹੁੰਚ ਗਈ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਆਕਲੈਂਡ ਅਤੇ ਇਸ ਦੇ ਆਲੇ-ਦੁਆਲੇ ਪਾਏ ਗਏ ਹਨ। ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ ਵਰਤਮਾਨ ਵਿੱਚ 22 ਕੋਵਿਡ-19 ਮਰੀਜ਼ ਹਨ, ਜਿਨ੍ਹਾਂ ਵਿੱਚ ਦੋ ਕੇਸ ਇੰਟੈਂਸਿਵ ਕੇਅਰ ਯੂਨਿਟ (ICUs) ਜਾਂ ਉੱਚ ਨਿਰਭਰਤਾ ਯੂਨਿਟਾਂ (HDUs) ਵਿੱਚ ਹਨ।
ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਓਮੀਕਰੋਨ ਦਾ ਪਹਿਲਾ ਸਥਾਨਕ ਮਾਮਲਾ, ਈਰਾਨ 'ਚ 3 ਲੋਕਾਂ ਦੀ ਮੌਤ
ਗੌਰਤਲਬ ਹੈ ਕਿ ਨਿਊਜ਼ੀਲੈਂਡ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 14,694 ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਮੁਤਾਬਕ, ਹੁਣ ਤੱਕ 93 ਫੀਸਦੀ ਯੋਗ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸੋਮਵਾਰ ਤੋਂ ਕੋਵਿਡ-19 ਦਾ ਟੀਕਾ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਉਪਲਬਧ ਹੋਵੇਗਾ। ਮੰਤਰਾਲੇ ਨੇ ਬੂਸਟਰ ਡੋਜ਼ ਲਈ ਯੋਗ ਲੋਕਾਂ ਨੂੰ ਬੂਸਟਰ ਵੈਕਸੀਨ ਲੈਣ ਦੀ ਅਪੀਲ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੱਜ ਦਾ ਅਫਗਾਨਿਸਤਾਨ! ਤਾਲਿਬਾਨ ਨੇ ਸੰਗੀਤਕਾਰ ਦੇ ਸਾਹਮਣੇ ਸਾੜਿਆ ਸੰਗੀਤ ਯੰਤਰ (ਵੀਡੀਓ)
NEXT STORY