ਮਿਲਾਨ (ਭਾਸ਼ਾ) : ਇਟਲੀ ਛੁੱਟੀਆਂ ਨੇੜੇ ਆਉਣ ਦੇ ਨਾਲ ਹੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਲਈ ਜੀਵਨ ਨੂੰ ਹੋਰ ਅਸੁਵਿਧਾਜਨਕ ਬਣਾ ਰਿਹਾ ਹੈ। ਅਜਿਹੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਚਾਰਦੀਵਾਰੀ ਦੇ ਅੰਦਰ ਚੱਲਣ ਵਾਲੇ ਰੈਸਟੋਰੈਂਟ, ਥਿਟੇਟਰ ਅਤੇ ਅਜਾਇਬ ਘਰਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਅਤੇ ਟੀਕਿਆਂ ਨੂੰ ਲੈ ਕੇ ਸ਼ੱਕ ਜਤਾਉਣ ਵਾਲਿਆਂ ਨੂੰ ਖ਼ੁਰਾਕ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੋਮਵਾਰ ਤੋਂ 15 ਜਨਵਰੀ ਤੱਕ, ਇਤਾਲਵੀ ਪੁਲਸ ਜਾਂਚ ਕਰ ਸਕਦੀ ਹੈ ਕਿ ਰੈਸਟੋਰੈਂਟ ਜਾਂ ਬਾਰ ਵਿਚ ਭੋਜਨ ਕਰਨ ਵਾਲਿਆਂ ਕੋਲ ‘ਸੁਪਰ’ ਗ੍ਰੀਨ ਪਾਸ ਹੈ ਜਾਂ ਨਹੀਂ ਜੋ ਇਹ ਪ੍ਰਮਾਣਿਤ ਕਰਦਾ ਹੈ ਕਿ ਉਨ੍ਹਾਂ ਨੂੰ ਜਾਂ ਤਾਂ ਟੀਕਾ ਲਗਾਇਆ ਗਿਆ ਹੈ ਜਾਂ ਉਹ ਹਾਲ ਹੀ ਵਿਚ ਵਾਇਰਸ ਤੋਂ ਠੀਕ ਹੋਏ ਹਨ। ਉਥੇ ਹੀ ਸਮਾਰਟ ਫੋਨ ਐਪਲੀਕੇਸ਼ਨ, ਜੋ ਲੋਕਾਂ ਦੇ ਸਿਹਤ ਪਾਸ ਦੀ ਸਥਿਤੀ ਦੀ ਜਾਂਚ ਕਰਦੀ ਹੈ, ਨੂੰ ਅਪਡੇਟ ਕੀਤਾ ਜਾਏਗਾ ਅਤੇ ਸਿਰਫ਼ ਹਾਲ ਹੀ ਵਿਚ ਕੋਵਿਡ-19 ਦੀ ਜਾਂਚ ਵਿਚ ਨੈਗੇਟਿਵ ਪਾਏ ਗਏ ਲੋਕਾਂ ਨੂੰ ਹੁਣ ਸੰਗੀਤ-ਫ਼ਿਲਮ ਪ੍ਰੋਗਰਾਮਾਂ ਜਾਂ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਨਵੇਂ ਓਮੀਕਰੋਨ ਵੇਰੀਐਂਟ ਦੇ ਬਾਰੇ ਵਿਚ ਚਿੰਤਾਵਾਂ ਪੈਦਾ ਹੋਣ ਤੋਂ ਪਹਿਲਾਂ ਹੀ ਇਟਲੀ ਵਿਚ ਕੋਵਿਡ-19 ਦੇ ਨਵੇਂ ਮਾਮਲੇ ਪਿਛਲੇ 6 ਹਫ਼ਤਿਆਂ ਤੋਂ ਹੋਲੀ-ਹੋਲੀ ਵੱਧ ਰਹੇ ਹਨ। ਇਹ ਇਕ ਚਿੰਤਾਜਨਕ ਗੱਲ ਹੈ, ਕਿਉਂਕਿ ਇਤਾਲਵੀ ਲੋਕ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਛੁੱਟੀਆਂ ਦੀਆਂ ਪਾਰਟੀਆਂ ਅਤੇ ਇਕੱਠੇ ਹੋਣ ਦੀ ਯੋਜਨਾ ਬਣਾਉਂਦੇ ਹਨ। ਪਿਛਲੇ ਸਾਲ ਸੰਕਰਮਣ ਵਿਚ ਤੇਜ਼ ਵਾਧੇ ਕਾਰਨ ਕ੍ਰਿਸਮਸ ਯਾਤਰਾ ਅਤੇ ਛੁੱਟੀਆਂ ਦੀਆਂ ਸਭਾਵਾਂ ਨੂੰ ਸਖ਼ਤੀ ਨਾਲ ਸੀਮਤ ਕਰ ਦਿੱਤਾ ਗਿਆ ਸੀ। ਜਰਮਨੀ ਅਤੇ ਆਸਟ੍ਰੀਆ ਦੋਵੇਂ ਹੀ ਟੀਕਿਆਂ ਨੂੰ ਜ਼ਰੂਰੀ ਬਣਾਉਣ ਵੱਲ ਵੱਧ ਰਹੇ ਹਨ। ਇਸ ਦੇ ਬਜਾਏ ਇਟਲੀ ਸਾਲ ਦੇ ਸਭ ਤੋਂ ਖ਼ੁਸ਼ਨੁਮਾ ਸਮੇਂ ਵਿਚ ਟੀਕਾ ਨਾ ਲਗਵਾਉਣ ਵਾਲਿਆਂ ’ਤੇ ਪਾਬੰਦੀਆਂ ਨੂੰ ਸਖ਼ਤ ਕਰ ਰਿਹਾ ਹੈ। ਜਦੋਂ ਕਿ ਟੀਕਾਕਰਨ ਕਰਾਉਣ ਵਾਲਿਆਂ ਨੂੰ ਆਮ ਜੀਵਨ ਜਿਊਣ ਦੀ ਇਜਾਜ਼ਤ ਹੈ।
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋਈ, 27 ਅਜੇ ਵੀ ਲਾਪਤਾ
NEXT STORY