ਮੁੰਬਈ (ਬਿਊਰੋ) : 'ਬਿੱਗ ਬੌਸ ਓਟੀਟੀ' ਤੋਂ ਲਾਈਮਲਾਈਟ 'ਚ ਆਈ ਉਰਫੀ ਜਾਵੇਦ ਛੋਟੇ ਪਰਦੇ ਦਾ ਮਸ਼ਹੂਰ ਨਾਂ ਬਣ ਚੁੱਕੀ ਹੈ। ਉਹ ਹਰ ਦੂਜੇ ਦਿਨ ਸੁਰਖੀਆਂ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਝਲਕ ਦੇਖਣ ਨੂੰ ਨਾ ਮਿਲੇ ਤਾਂ ਵੀ ਲੋਕਾਂ ਦਾ ਦਿਨ ਪੂਰਾ ਨਹੀਂ ਹੁੰਦਾ। ਆਪਣੇ ਅਜੀਬ ਪਹਿਰਾਵੇ ਕਾਰਨ ਉਸ ਨੂੰ ਅਕਸਰ ਇੰਟਰਨੈੱਟ 'ਤੇ ਟਰੋਲ ਕੀਤਾ ਜਾਂਦਾ ਹੈ ਪਰ ਇਸ ਵਾਰ ਉਸ ਦਾ ਮੁੱਦਾ ਉਸ ਦਾ ਫੈਸ਼ਨ ਜਾਂ ਕੱਪੜੇ ਨਹੀਂ ਸਗੋ ਕੁਝ ਹੋਰ ਹੈ, ਜਿਸ ਕਾਰਨ ਉਰਫੀ ਦੀ ਦੁਬਈ 'ਚ ਐਂਟਰੀ ਬੈਨ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
ਉਰਫੀ ਦੇ ਦੁਬਈ ਨਾ ਜਾਣ ਦਾ ਕਾਰਨ
ਦਰਅਸਲ, ਹਾਲ ਹੀ 'ਚ ਅਰਬ ਦੇਸ਼ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ, ਜਿਸ ਦੇ ਤਹਿਤ ਇੱਕਲੇ ਨਾਮ (ਸਿੰਗਲ ਨਾਮ ਯਾਨੀਕਿ ਕੋਈ ਸਰਨੇਮ ਨਹੀਂ) ਵਾਲੇ ਭਾਰਤੀਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ, ਉਰਫੀ ਨੇ ਆਪਣੇ ਇੰਸਟਾਗ੍ਰਾਮ ਬਾਇਓ 'ਚ ਲਿਖਿਆ, 'ਮੇਰਾ ਅਧਿਕਾਰਤ ਨਾਮ UORFI' ਹੈ। ਉਰਫੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਨਾਂ ਬਦਲਿਆ ਸੀ। ਇਸ ਬਦਲਾਅ ਨਾਲ ਹੀ ਉਰਫੀ ਨੇ ਆਪਣੇ ਨਾਂ ਦੇ ਅੰਗਰੇਜ਼ੀ ਅੱਖਰਾਂ 'ਚ 'ਓ' ਜੋੜ ਦਿੱਤਾ ਸੀ। ਉਸ ਨੇ ਆਪਣੇ ਸਾਰੇ ਦਸਤਾਵੇਜ਼ਾਂ 'ਚ ਇਹ ਬਦਲਾਅ ਵੀ ਕੀਤਾ ਸੀ। ਉਰਫੀ ਜਾਵੇਦ ਦੇ ਪਾਸਪੋਰਟ 'ਤੇ ਵੀ ਹੁਣ ਉਸ ਦਾ ਨਵਾਂ ਨਾਂ ਹੈ, ਨਾਲ ਹੀ ਜਾਵੇਦ ਨੂੰ ਵੀ ਉਸ ਦੇ ਨਾਂ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਹ ਬਦਲਾਅ ਉਸ ਨੂੰ ਭਾਰੀ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’
ਉਰਫੀ ਜਾਵੇਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਸ ਨੇ ਦੱਸਿਆ ਹੈ ਕਿ ਉਹ ਯੂ. ਏ. ਈ. ਯਾਨੀ ਅਰਬ ਦੇਸ਼ ਦੀ ਯਾਤਰਾ ਨਹੀਂ ਕਰ ਸਕੇਗੀ। ਆਪਣੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ 'ਚ ਉਸ ਨੇ ਲਿਖਿਆ ਹੈ, 'ਇਸ ਲਈ ਮੇਰਾ ਅਧਿਕਾਰਤ ਨਾਂ ਹੁਣ ਸਿਰਫ਼ UORFI ਹੈ, ਕੋਈ ਸਰਨੇਮ ਨਹੀਂ'। ਇਸ ਦੇ ਨਾਲ ਹੀ ਉਸ ਨੇ ਨਵੇਂ ਕਾਨੂੰਨ ਦੀ ਖ਼ਬਰ ਨਾਲ ਜੁੜਿਆ ਲਿੰਕ ਵੀ ਸਾਂਝਾ ਕੀਤਾ ਹੈ।
ਇਹ ਹੈ ਅਰਬ ਦੇਸ਼ ਦਾ ਨਵਾਂ ਕਾਨੂੰਨ
21 ਨਵੰਬਰ ਨੂੰ ਏਅਰ ਇੰਡੀਆ ਅਤੇ ਏ. ਆਈ. ਐਕਸਪ੍ਰੈਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਨਾਗਰਿਕ, ਜਿਨ੍ਹਾਂ ਦੇ ਪਾਸਪੋਰਟ 'ਤੇ ਸਿੰਗਲ ਨਾਂ ਹੈ ਯਾਨੀ ਕਿ ਜਿਹੜੇ ਲੋਕ ਆਪਣੇ ਸਰਨੇਮ ਦਾ ਇਸਤੇਮਾਲ ਨਹੀਂ ਕਰਦੇ। ਉਨ੍ਹਾਂ ਨੂੰ ਯੂ. ਏ. ਈ. ਇੰਮੀਗਰੇਸ਼ਨ ਵਿਭਾਗ ਆਪਣੇ ਦੇਸ਼ 'ਚ ਆਉਣ ਦੀ ਇਜਾਜ਼ਤ ਨਹੀਂ ਦਿੰਦਾ।
ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)
ਦੱਸ ਦਈਏ ਕਿ ਯੂ. ਏ. ਈ. ਨੇ ਆਪਣਾ ਇਹ ਨਵਾਂ ਕਾਨੂੰ ਉਨ੍ਹਾਂ ਭਾਰਤੀਆਂ 'ਤੇ ਲਗਾਇਆ ਹੈ, ਜੋ ਵਿਜ਼ਿਟਿੰਗ ਵੀਜ਼ਾ, ਵੀਜ਼ਾ ਆਨ ਅਰਾਇਵਲ ਜਾਂ ਟੈਂਪੋਰੇਰੀ ਵੀਜ਼ਾ ਲੈ ਕੇ ਦੁਬਈ ਜਾਂਦੇ ਹਨ। ਇਹ ਕਾਨੂੰਨ ਉਨ੍ਹਾਂ ਲਈ ਹੈ, ਜੋ ਕੁੱਝ ਦਿਨ ਘੁੰਮਣ ਲਈ ਵਿਦੇਸ਼ ਜਾਂਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਇਪਸਾ ਵੱਲੋਂ ਵਿਕੀਪੀਡੀਆ ਕਰਮੀ ਸਤਦੀਪ ਗਿੱਲ ਦਾ ਸਨਮਾਨ ਅਤੇ ਵਿਕੀ-ਵਰਕਸ਼ਾਪ ਦਾ ਆਯੋਜਨ
NEXT STORY