ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀਆਂ ਜੇਲ੍ਹਾਂ ਵਿਚ 2,600 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸੋਮ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਹਜ਼ਾਰ ਤੋਂ ਵਧੇਰੇ ਕੈਦੀ ਸੈਨ ਕਵਿਨਟਿਨ ਦੀ ਜੇਲ੍ਹ ਵਿਚ ਸੰਕਰਮਿਤ ਪਾਏ ਗਏ ਹਨ।
ਨਿਊਸੋਮ ਨੇ ਕਿਹਾ,"ਕੈਲੀਫੋਰਨੀਆ ਜੇਲ੍ਹ ਪ੍ਰਣਾਲੀ ਵਿਚ 2,589 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੈਨ ਕਵਿਨਟਿਨ ਦੀ ਜੇਲ੍ਹ ਵਿਚ ਹੀ 1,011 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਮਹਾਮਾਰੀ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਕੈਲੀਫੋਰਨੀਆ ਵੀ ਵੱਖ-ਵੱਖ ਜੇਲ੍ਹਾਂ ਵਿਚੋਂ ਹੁਣ ਤੱਕ 3500 ਕੈਦੀਆਂ ਨੂੰ ਛੱਡ ਚੁੱਕਾ ਹੈ।
ਮਿਸਰ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ, ਕੋਰੋਨਾ ਪੀੜਤ 7 ਮਰੀਜ਼ਾਂ ਦੀ ਮੌਤ
NEXT STORY