ਵਾਸ਼ਿੰਗਟਨ (ਭਾਸ਼ਾ): ਚੀਨ ਨਾਲ ਮਿਲਟਰੀ ਸਬੰਧ ਹੋਣ ਦੀ ਗੱਲ ਲੁਕਾਉਣ ਦੇ ਬਾਅਦ ਵੀਜ਼ਾ ਧੋਖਾਧੜੀ ਦੇ ਦੋਸ਼ਾਂ ਦਾਸਾਹਮਣਾ ਕਰ ਰਹੀ ਚੀਨ ਦੀ ਇਕ ਵਿਗਿਆਨੀ ਇੱਥੇ ਵੀਡੀਓ ਕਾਨਫਰੰਸ ਜ਼ਰੀਏ ਸੰਘੀ ਅਦਾਲਤ ਵਿਚ ਪੇਸ਼ ਹੋਈ। ਅਮਰੀਕੀ ਮਜਿਸਟ੍ਰੇਟ ਜੱਜ ਡੇਬਰੋਹ ਬਾਰਨੇਸ ਨੇ ਜੁਆਨ ਤਾਂਗ (37) ਨੂੰ ਹਿਰਾਸਤ ਵਿਚ ਰੱਖਣ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਵਿਗਿਆਨੀ ਦੇ ਦੇਸ਼ ਤੋਂ ਭੱਜਣ ਦਾ ਖਦਸ਼ਾ ਹੈ। ਉੱਥੇ ਦੋਸ਼ੀ ਦੇ ਵਕੀਲ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੀ ਦਲੀਲ ਦਿੱਤੀ।
ਨਿਆਂ ਵਿਭਾਗ ਨੇ ਪਿਛਲੇ ਹਫਤੇ ਤਾਂਗ ਸਮੇਤ ਤਿੰਨ ਵਿਗਿਆਨੀਆਂ 'ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਨ.ਏ.) ਦਾ ਮੈਂਬਰ ਹੋਣ ਦੀ ਗੱਲ ਲੁਕਾਉਣ ਦੇ ਮਾਮਲੇ ਵਿਚ ਦੋਸ਼ ਤੈਅ ਕੀਤੇ ਸਨ। ਸਾਰਿਆਂ 'ਤੇ ਵੀਜ਼ਾ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਕੀਲਾਂ ਨੇ ਕਿਹਾ ਕਿ ਤਾਂਗ ਨੇ ਡੇਵਿਸ ਵਿਚ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਕੰਮ ਕਰਨ ਲਈ ਵੀਜ਼ਾ ਐਪਲੀਕੇਸ਼ਨ ਦਿੰਦੇ ਸਮੇਂ ਮਿਲਟਰੀ ਸੰਬੰਧਾਂ ਦੀ ਗੱਲ ਲੁਕੋਈ ਅਤੇ ਫਿਰ ਜੂਨ ਵਿਚ ਐੱਫ.ਬੀ.ਆਈ. ਦੀ ਪੁੱਛਗਿੱਛ ਦੌਰਾਨ ਵੀ ਇਸ ਬਾਰੇ ਵਿਚ ਨਹੀਂ ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਗੂਗਲ 'ਤੇ ਯੂਜ਼ਰਸ ਦੀਆਂ ਨਿੱਜੀ ਜਾਣਕਾਰੀਆਂ ਦੀ ਵਰਤੋਂ ਸਬੰਧੀ ਮਾਮਲਾ ਦਰਜ
ਏਜੰਟ ਨੂੰ ਤਾਂਗ ਦੀਆਂ ਮਿਲਟਰੀ ਵਰਦੀ ਵਿਚ ਤਸਵੀਰਾਂ ਮਿਲੀਆਂ ਹਨ ਅਤੇ ਫੌਜ ਦੇ ਨਾਲ ਉਸ ਦੇ ਸੰਬੰਧਾਂ ਦੀ ਜਾਂਚ ਵੀ ਕੀਤੀ ਗਈ ਹੈ। ਸੈਕਰਾਮੈਂਟੋ ਸੰਘੀ ਦਫਤਰ (ਪਬਲਿਕ ਡਿਫੈਂਡਰ) ਨੇ ਤੁਰੰਤ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਐੱਫ.ਬੀ.ਆਈ. ਨੇ ਹਾਲ ਹੀ ਵਿਚ 25 ਤੋਂ ਵਧੇਰੇ ਅਮਰੀਕੀ ਸ਼ਹਿਰਾਂ ਵਿਚ ਵੀਜ਼ਾ ਧਾਰਕਾਂ ਤੋਂ ਪੁੱਛਗਿੱਛ ਕੀਤੀ ਸੀ। ਇਹਨਾਂ ਸਾਰਿਆਂ 'ਤੇ ਚੀਨੀ ਫੌਜ ਨਾਲ ਸੰਬੰਧਾਂ ਨੂੰ ਘੋਸ਼ਿਤ ਨਾ ਕਰਨ ਦਾ ਸ਼ੱਕ ਸੀ।
ਨਿਊਯਾਰਕ : ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਤੋਂ 2 ਅਗਸਤ ਤੱਕ ਮਨਾਇਆ ਜਾਵੇਗਾ
NEXT STORY