ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਜ ਅਲਾਸਕਾ ਦੇ ਸਭ ਤੋਂ ਵੱਡੇ ਸ਼ਹਿਰ ਐਂਕਰੇਜ ਵਿਚ ਭੂਚਾਲ ਦੇ ਮੱਧਮ ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸ਼ਹਿਰ ਦੇ ਪੱਛਮ-ਉੱਤਰ ਵਿਚ ਸਿਰਫ 9 ਮੀਲ (14.5 ਕਿਲੋਮੀਟਰ) ਦੂਰੀ 'ਤੇ ਸੀ।ਅਲਾਸਕਾ ਭੂਚਾਲ ਕੇਂਦਰ ਨੇ ਦੱਸਿਆ ਕਿ ਐਂਕਰੇਜ ਵਿਚ ਨਵੰਬਰ 2018 ਵਿਚ 7.1 ਦੀ ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਪੂਰੇ ਇਲਾਕੇ ਵਿਚ ਭਾਰੀ ਤਬਾਹੀ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਹਵਾਈ ਅੱਡਿਆਂ 'ਤੇ ਲਾਗੂ ਹੋਵੇਗਾ ਈਬੋਲਾ ਵਾਇਰਸ ਲਈ ਨਿਗਰਾਨੀ ਪ੍ਰੋਗਰਾਮ
ਉਸ ਨੇ ਦੱਸਿਆ ਕਿ 3 ਸਾਲ ਪਹਿਲਾਂ ਆਏ ਭੂਚਾਲ ਦੇ ਬਾਅਦ ਸ਼ਨੀਵਾਰ ਨੂੰ ਇੱਥੇ ਸਵੇਰੇ ਕਰੀਬ 10 ਵਜੇ 5.3 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਦਾ ਕੇਂਦਰ 26 ਮੀਲ (42 ਕਿਲੋਮੀਟਰ) ਡੂੰਘਾਈ ਵਿਚ ਸੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕਈ ਸੂਚਨਾ ਨਹੀਂ ਮਿਲੀ ਹੈ।
ਅਮਰੀਕਾ 'ਚ ਹਵਾਈ ਅੱਡਿਆਂ 'ਤੇ ਲਾਗੂ ਹੋਵੇਗਾ ਈਬੋਲਾ ਵਾਇਰਸ ਲਈ ਨਿਗਰਾਨੀ ਪ੍ਰੋਗਰਾਮ
NEXT STORY