ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਵਿਚ ਅੱਠਵੀਂ ਕਲਾਸ ਦੇ ਕੁੱਲ ਵਿਦਿਆਰਥੀਆਂ ਵਿਚੋਂ ਸਿਰਫ ਇਕ ਤਿਹਾਈ ਜਦੋਂਕਿ ਚੌਥੀ ਕਲਾਸ ਵਿਚੋਂ ਤਕਰੀਬਨ 40 ਫੀਸਦੀ ਵਿਦਿਆਰਥੀ ਹੀ ਗਣਿਤ ਅਤੇ ਪੜ੍ਹਾਈ (ਰੀਡਿੰਗ) ਵਿਚ ਚੰਗੇ ਹਨ। ਇਹ ਜਾਣਕਾਰੀ 'ਅਕਾਦਮਿਕ ਪ੍ਰਗਤੀ ਦੇ ਰਾਸ਼ਟਰੀ ਮੁਲਾਂਕਣ' 'ਤੇ ਅੱਜ ਜਾਰੀ ਨਤੀਜਿਆਂ ਵਿਚ ਦਿੱਤੀ ਗਈ ਹੈ। ਨਤੀਜਿਆਂ ਮੁਤਾਬਕ ਚੌਥੀ ਕਲਾਸ ਵਿਚ ਵਿਦਿਆਰਥੀਆਂ ਦੇ ਗਣਿਤ ਜਾਂ ਪੜ੍ਹਨ ਵਿਚ ਕੋਈ ਸੁਧਾਰ ਨਹੀਂ ਹੈ, ਜਦੋਂਕਿ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੀ ਗਣਿਤ ਅੰਕਾਂ ਵਿਚ ਕੋਈ ਸੁਧਾਰ ਨਹੀਂ ਹੈ ਅਤੇ ਪੜ੍ਹਾਈ ਵਿਚ ਬਸ ਥੋੜ੍ਹਾ ਜਿਹਾ ਹੀ ਸੁਧਾਰ ਹੈ।
ਅਮਰੀਕਾ ਵਿਚ ਚੌਥੀ ਕਲਾਸ ਦੇ ਤਕਰੀਬਨ 40 ਫੀਸਦੀ ਵਿਦਿਆਰਥੀ ਜਦੋਂ ਕਿ ਅੱਠਵੀਂ ਦੇ ਸਿਰਫ ਇਕ ਤਿਹਾਈ ਵਿਦਿਆਰਥੀ ਹੀ ਪੜ੍ਹਾਈ ਅਤੇ ਗਣਿਤ ਵਿਚ ਚੰਗੇ ਹਨ। ਵਿਦਿਆਰਥੀਆਂ ਨੇ ਸਾਲ 1990 ਅਤੇ 2000 ਦੀ ਸ਼ੁਰੂਆਤ ਵਿਚ ਕਾਫੀ ਸੁਧਾਰ ਕੀਤਾ ਸੀ ਪਰ ਉਸ ਤੋਂ ਬਾਅਦ ਕੋਈ ਖਾਸ ਸੁਧਾਰ ਨਹੀਂ ਆਇਆ ਹੈ।' ਕੌਂਸਲ ਆਫ ਚੀਫ ਸਟੇਟ ਸਕੂਲ ਅਫਸਰ' ਦੀ ਕਾਰਜਕਾਰੀ ਨਿਦੇਸ਼ਕ ਕੈਰਿਸਾ ਮਿਲਰ ਨੇ ਕਿਹਾ, 'ਸਾਡੇ ਨੌਜਵਾਨਾਂ ਦੀ ਕਾਲਜ, ਕਰੀਅਰ ਅਤੇ ਜੀਵਨ ਵਿਚ ਸਫਲਤਾ ਯਕੀਨੀ ਕਰਨ ਅਤੇ ਉਪਲੱਬਧੀਆਂ ਦੇ ਅੰਤਰਾਲ ਨੂੰ ਪੂਰਾ ਕਰਨ ਲਈ ਹੁਣ ਵੀ ਬਹੁਤ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ।' ਉਨ੍ਹਾਂ ਕਿਹਾ, 'ਇਹ ਸਾਫ ਹੈ ਕਿ ਸਾਨੂੰ ਇਕ ਦੇਸ਼ ਦੇ ਤੌਰ 'ਤੇ ਸਾਡੇ ਸਾਰੇ ਵਿਦਿਆਰਥੀਆਂ, ਵਿਸ਼ੇਸ਼ ਕਰ ਕੇ ਖਰਾਬ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਬਿਹਤਰ ਕਰਨਾ ਚਾਹੀਦਾ ਹੈ।'
112 ਸਾਲਾ ਨੋਨਾਕਾ ਬਣੇ ਦੁਨੀਆ ਦੇ ਸਭ ਤੋਂ ਬਜ਼ੁਰਗ ਸ਼ਖਸ
NEXT STORY