ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦੁਆਰਾ ਸਰਹੱਦ 'ਤੇ ਵੱਖ ਕੀਤੇ ਗਏ ਪ੍ਰਵਾਸੀ ਪਰਿਵਾਰਾਂ ਦੇ ਹਰ ਇਕ ਮੈਂਬਰ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਵਜੋਂ ਹਜ਼ਾਰਾਂ ਡਾਲਰ ਪ੍ਰਾਪਤ ਹੋ ਸਕਦੇ ਹਨ। ਅਧਿਕਾਰੀਆਂ ਅਨੁਸਾਰ ਕੁਝ ਪਰਿਵਾਰ ਸਿੱਧੇ ਤੌਰ 'ਤੇ ਪ੍ਰਭਾਵਿਤ ਹਰੇਕ ਮੈਂਬਰ ਲਈ ਤਕਰੀਬਨ 4,50,000 ਡਾਲਰ ਤੱਕ ਪ੍ਰਾਪਤ ਕਰ ਸਕਦੇ ਹਨ। ਇਸ ਲਈ ਬਾਈਡੇਨ ਪ੍ਰਸ਼ਾਸਨ ਅਤੇ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ : ਬੇਲਾਰੂਸ ਦਾ ਕਾਰਗੋ ਜਹਾਜ਼ ਰੂਸ 'ਚ ਹਾਦਸਾਗ੍ਰਸਤ, 4 ਦੀ ਮੌਤ
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ "ਜ਼ੀਰੋ-ਸਹਿਣਸ਼ੀਲਤਾ" ਨੀਤੀ ਦੇ ਤਹਿਤ ਦੱਖਣੀ ਸਰਹੱਦ 'ਤੇ ਲਗਭਗ 5,500 ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕੀਤਾ ਗਿਆ। ਇਹ ਪ੍ਰਵਾਸੀ ਜ਼ਿਆਦਾਤਰ ਮੱਧ ਅਮਰੀਕਾ ਦੇ ਸਨ, ਜਦਕਿ ਇਸ ਨੀਤੀ ਨੇ ਬ੍ਰਾਜ਼ੀਲ, ਮੈਕਸੀਕੋ ਅਤੇ ਰੋਮਾਨੀਆ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਨੀਤੀ ਦੇ ਤਹਿਤ ਬਾਰਡਰ ਪੈਟਰੋਲ ਏਜੰਟਾਂ ਨੇ ਲੋਕਾਂ 'ਤੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਅਮਰੀਕਾ: ਬੋਸਟਨ ਨੇ ਪਹਿਲੀ ਤੇ ਏਸ਼ੀਆਈ ਮੂਲ ਦੀ ਮਹਿਲਾ ਨੂੰ ਮੇਅਰ ਵਜੋਂ ਚੁਣਿਆ
ਉਨ੍ਹਾਂ ਨੂੰ ਕੈਦ ਕੀਤਾ ਗਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦੇਸ਼ ਭਰ 'ਚ ਸਰਕਾਰੀ ਲਾਇਸੰਸਸ਼ੁਦਾ ਸ਼ੈਲਟਰਾਂ 'ਚ ਰੱਖਿਆ ਗਿਆ। ਨੀਤੀ ਨੂੰ ਪਹਿਲੀ ਵਾਰ ਅਪ੍ਰੈਲ 2018 'ਚ ਇਕ ਮੀਮੋ ਦੇ ਨਾਲ ਜਨਤਕ ਕੀਤਾ ਗਿਆ ਸੀ। ਬਾਅਦ 'ਚ ਇਹ ਸਾਹਮਣੇ ਆਇਆ ਕਿ ਐੱਲ ਪਾਸੋ, ਟੈਕਸਾਸ ਦੇ ਨੇੜੇ ਕਰਵਾਏ ਗਏ ਇਕ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ 2017 ਦੇ ਸ਼ੁਰੂ 'ਚ ਪਰਿਵਾਰਾਂ ਨੂੰ ਵੱਖ ਕੀਤਾ ਗਿਆ ਸੀ। 5,500 ਪਰਿਵਾਰਾਂ 'ਚੋਂ ਲਗਭਗ 1,000 ਨੂੰ ਅਜੇ ਤੱਕ ਦੁਬਾਰਾ ਮਿਲਾਉਣਾ ਬਾਕੀ ਹੈ ।
ਇਹ ਵੀ ਪੜ੍ਹੋ : ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ 'ਤੇ ਖੁਸ਼ੀ ਹੋਈ : WHO ਮੁੱਖੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੀਨ ਆਪਣੀ ਪਰਮਾਣੂ ਸ਼ਕਤੀ ਨੂੰ ਉਮੀਦ ਨਾਲੋਂ ਤੇਜ਼ੀ ਨਾਲ ਵਧਾ ਰਿਹੈ: ਪੇਂਟਾਗਨ
NEXT STORY