ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਸ ਬੀਮਾਰੀ ਨਾਲ ਨਜਿੱਠਣ ਲਈ ਵੈਕਸੀਨ ਦੇ ਟ੍ਰਾਇਲ ਦਾ ਦੌਰ ਚੱਲ ਰਿਹਾ ਹੈ।ਇਸ ਵਿਚ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੇ ਇਕ ਪੈਨਲ ਨੇ ਮੋਡਰਨਾ ਦੀ ਕੋਰੋਨਾਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਨਲ ਨੇ ਇਸ ਨੂੰ ਕੋਵਿਡ ਨਾਲ ਨਜਿੱਠਣ ਦਾ ਦੂਜਾ ਵਿਕਲਪ ਦੱਸਿਆ ਹੈ।
ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ, ਕਮੇਟੀ ਨੇ 20-0 ਦੇ ਵੋਟ ਨਾਲ ਕਿਹਾ ਕਿ ਵੈਕਸੀਨ 18 ਸਾਲ ਅਤੇ ਉਸ ਨਾਲੋਂ ਵੱਡੀ ਉਮਰ ਦੇ ਲੋਕਾਂ ਵਿਚ ਕੋਰੋਨਾ ਦੇ ਜ਼ੋਖਮ ਨੂੰ ਘੱਟ ਕਰਨ ਵਿਚ ਅਸਰਦਾਰ ਹੈ। ਕਰੀਬ ਇਕ ਹਫਤੇ ਪਹਿਲਾਂ ਇਸੇ ਪੈਨਲ ਨੇ ਫਾਈਜ਼ਰ ਅਤੇ ਜਰਮਨ ਪਾਰਟਨਰ ਬਾਇਓਨਟੇਕ ਦੀ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਸੀ। ਫਿਲਹਾਲ ਮੋਡਰਨਾ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਨਾਲ ਕੋਰੋਨਾ ਨਾਲ ਨਜਿੱਠਣ ਦਾ ਇਕ ਹੋਰ ਵਿਕਲਪ ਮਿਲ ਗਿਆ ਹੈ। ਨਵੇਂ ਡਾਟਾ ਵਿਚ ਇਸ ਨੂੰ ਸੁਰੱਖਿਤ ਅਤੇ ਅਸਰਦਾਰ ਪਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਜੋੜੇ ਦੀ ਮੌਤ ਨੂੰ ਦੱਸਿਆ 'ਅੱਤਵਾਦ ਦੀ ਘਟਨਾ'
ਅਮਰੀਕਾ ਦੇ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬੀਤੇ ਦਿਨੀਂ ਮੋਡਰਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦੇ ਸੰਕੇਤ ਦਿੱਤੇ ਸਨ। ਫਾਈਜ਼ਰ ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਪਹਿਲਾਂ ਹੀ ਮਿਲ ਚੁੱਕੀ ਹੈ। ਬ੍ਰਿਟੇਨ ਵਿਚ ਇਸ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਨਾਲ ਅਮਰੀਕਾ ਵਿਚ ਕੋਰੋਨਾ ਨਾਲ ਨਜਿੱਠਣ ਨੂੰ ਲੈਕੇ ਆਸ ਵੱਧ ਗਈ ਹੈ। ਅਮਰੀਕਾ ਵਿਚ 3 ਲੱਖ ਲੋਕ ਕੋਰੋਨਾ ਦੀ ਚਪੇਟ ਵਿਚ ਆਕੇ ਆਪਣੀ ਜਾਨ ਗਵਾ ਚੁੱਕੇ ਹਨ। ਅਮਰੀਕਾ ਵਿਚ ਇਸ ਮਹਾਮਾਰੀ ਦੇ ਪ੍ਰਕੋਪ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਬੀਤੇ ਬੁੱਧਵਾਰ ਨੂੰ ਇਨਫੈਕਸ਼ਨ ਕਾਰਨ 3,580 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਵਿਚ ਕੋਰੋਨਾ ਸੰਕਟ ਦਾ ਅਸਰ ਹਸਪਤਾਲ ਅਤੇ ਹੈਲਥ ਕੇਅਰ ਵਰਕਰਜ਼ 'ਤੇ ਦਿਸਣ ਲੱਗਾ ਹੈ।
ਮੋਡਰਨਾ ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੇ ਪੱਖ ਵਿਚ ਵੋਟ ਕਰਨ ਵਾਲੇ ਮੇਹਰੀ ਮੈਡੀਕਲ ਕਾਲਜ ਦੇ ਮੁੱਖ ਕਾਰਜਕਾਰੀ ਡਾਕਟਰ ਜੇਮਜ਼ ਹਿਲਡ੍ਰੇਥ ਨੇ ਦੱਸਿਆ,''ਇੰਨੀ ਜਲਦੀ ਦੋ ਵੈਕਸੀਨ ਦਾ ਆਉਣਾ ਇਕ ਜ਼ਿਕਰਯੋਗ ਉਪਲਬਧੀ ਹੈ।'' ਭਾਵੇਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਹਾਲੇ ਉਹਨਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਨਹੀਂ ਹੋ ਰਿਹਾ ਹੈ ਕਿ ਵੈਕਸੀਨ ਸਾਰੇ ਉਮਰ ਵਰਗ ਦੇ ਲੋਕਾਂ ਵਿਚ ਕੋਰੋਨਾ ਦਾ ਜ਼ੋਖਮ ਘੱਟ ਕਰੇਗੀ। ਉਹਨਾਂ ਨੇ ਕਿਹਾ ਕਿ ਉਹ ਇਸ ਦੇ ਹੋਰ ਟ੍ਰਾਇਲ ਦੇਖਣਾ ਚਾਹੁਣਗੇ।
ਨੋਟ- ਅਮਰੀਕਾ 'ਚ ਮੋਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਿਲੀ FDA ਦੀ ਮਨਜ਼ੂਰੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਆਸਟ੍ਰੇਲੀਆ ਨੇ ਜੋੜੇ ਦੀ ਮੌਤ ਨੂੰ ਦੱਸਿਆ 'ਅੱਤਵਾਦ ਦੀ ਘਟਨਾ'
NEXT STORY