ਗਲਾਸਗੋ - ਜਲਵਾਯੂ ਮੁੱਦਿਆਂ 'ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਜਾਨ ਕੇਰੀ ਨੇ ਕਿਹਾ ਹੈ ਕਿ ਅਮਰੀਕੀ ਜਲਵਾਯੂ ਵਾਰਤਾਕਾਰਾਂ ਦੀ ਆਪਣੇ ਰੂਸੀ ਅਤੇ ਚੀਨੀ ਹਮਰੁਤਬਾ ਨਾਲ ਇੱਥੇ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਸਾਰਥਕ ਗੱਲਬਾਤ ਹੋਈ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵਿਸ਼ਵ ਦੇ ਨੇਤਾਵਾਂ ਦੀ ਮੌਜੂਦਾ ਦੌਰ ਦੀ ਜਲਵਾਯੂ ਗੱਲਬਾਤ ਤੋਂ ਦੂਰ ਰਹੇ ਹਨ। ਕੇਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਦੇ ਪ੍ਰੈੱਸ ਕਾਨਫਰੰਸ ਵਿੱਚ ਦੇਰੀ ਨਾਲ ਆਏ ਕਿਉਂਕਿ ਅਮਰੀਕੀ ਅਧਿਕਾਰੀ ਸੰਮੇਲਨ ਵਿੱਚ ਰੂਸੀ ਅਧਿਕਾਰੀਆਂ ਨਾਲ ਮੀਥੇਨ ਪ੍ਰਦੂਸ਼ਣ ਘਟਾਉਣ ਦੀਆਂ ਕੋਸ਼ਿਸ਼ਾਂ 'ਤੇ ਗੱਲਬਾਤ ਕਰ ਰਹੇ ਸਨ। ਕੇਰੀ ਨੇ ਕਿਹਾ, ‘‘ਅਤੇ ਅਸੀਂ ਇੱਥੇ ਚੀਨ ਦੇ ਅਧਿਕਾਰੀਆਂ ਨਾਲ ਵੀ ਬੈਠਕ ਕਰ ਰਹੇ ਹਾਂ।''
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਲਾਸਗੋ ਕੋਪ 26: ਹਫਤੇ ਦੇ ਅੰਤ 'ਚ ਤਕਰੀਬਨ 58,000 ਪ੍ਰਦਰਸ਼ਨਕਾਰੀਆਂ ਦੀ ਸੜਕਾਂ 'ਤੇ ਉਤਰਨ ਦੀ ਉਮੀਦ
NEXT STORY