ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੇਂਦਰੀ ਅਮਰੀਕਾ ਦੇ ਤਕਰੀਬਨ 15 ਰਾਜਾਂ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਵਿੱਚ ਬੁੱਧਵਾਰ ਨੂੰ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਆਇਆ ਜਾਨਲੇਵਾ ਤੂਫਾਨ ਕੇਂਦਰੀ ਅਮਰੀਕਾ ਵੱਲ ਜਾ ਰਿਹਾ ਹੈ, ਜਿਸ ਦੇ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਤੱਕ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ।
ਵਾਸ਼ਿੰਗਟਨ ਦੇ ਸਪੋਕੇਨ ਵਿੱਚ ਬੁੱਧਵਾਰ ਨੂੰ ਆਏ ਇਸ ਤੂਫਾਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੂਰਬੀ ਪੋਰਟਲੈਂਡ, ਓਰੇਗਨ ਵਿੱਚ ਇੱਕ ਬੀਬੀ ਅਜੇ ਤੱਕ ਲਾਪਤਾ ਹੈ। ਇਸ ਦੇ ਇਲਾਵਾ ਪੱਛਮ ਵਿੱਚ 70 ਮੀਲ ਪ੍ਰਤੀ ਘੰਟਾ ਤੋਂ ਵੱਧ ਤੇਜ਼ ਹਵਾਵਾਂ ਅਤੇ 10 ਇੰਚ ਤੱਕ ਭਾਰੀ ਬਾਰਸ਼ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਸੀ। ਇਹ ਤੂਫਾਨ ਹੁਣ ਪੂਰਬ ਵੱਲ ਵਧ ਰਿਹਾ ਹੈ, ਜਿਸ ਵਿੱਚ ਮੋਨਟਾਨਾ, ਕੋਲੋਰਾਡੋ ਵਿੱਚ 80 ਤੋਂ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਬਰਫ ਦੀ ਭਾਰੀ ਸ਼ੁਰੂਆਤ ਸ਼ੁੱਕਰਵਾਰ ਦੀ ਸਵੇਰ ਤੋਂ ਮਿਨੀਸੋਟਾ ਤੋਂ ਆਇਓਵਾ, ਵਿਸਕਾਨਸਿਨ, ਉੱਤਰੀ ਇਲੀਨੋਏ ਅਤੇ ਮਿਸੌਰੀ ਦੇ ਕੁਝ ਹਿੱਸਿਆਂ ਵਿੱਚ ਹੋਵੇਗੀ ਜਦਕਿ ਸ਼ਿਕਾਗੋ ਸ਼ੁੱਕਰਵਾਰ ਸਵੇਰ ਤੱਕ ਬਾਰਸ਼ ਨੂੰ ਬਰਫ ਵਿੱਚ ਬਦਲਦਾ ਵੇਖ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਉੱਡ ਕੇ ਆਸਟ੍ਰੇਲੀਆ ਪੁੱਜੇ ਕਬੂਤਰ ਨੂੰ ਮਾਰਨ ਦੀ ਤਿਆਰੀ, ਜਾਣੋ ਵਜ੍ਹਾ
ਮੌਸਮੀ ਮਾਹਰਾਂ ਨੇ ਜਾਣਕਾਰੀ ਦਿੱਤੀ ਕਿ ਤੂਫਾਨ ਦਾ ਇੱਕ ਹਿੱਸਾ ਸ਼ੁੱਕਰਵਾਰ ਦੀ ਰਾਤ ਤੱਕ ਉੱਤਰ ਪੂਰਬ ਵੱਲ ਜਾਵੇਗਾ, ਜਿਸ ਨਾਲ ਨਿਊਯਾਰਕ ਸਿਟੀ ਤੋਂ ਬੋਸਟਨ ਤੱਕ ਭਾਰੀ ਬਾਰਸ਼ ਅਤੇ ਨਿਊ ਇੰਗਲੈਂਡ "ਚ ਬਰਫ਼ਬਾਰੀ ਹੋਵੇਗੀ। ਇਸ ਤੂਫਾਨ ਨਾਲ ਮਿਨੇਸੋਟਾ ਅਤੇ ਉੱਤਰੀ ਆਇਓਵਾ ਦੇ ਕੁਝ ਹਿੱਸਿਆਂ ਵਿੱਚ 6 ਤੋਂ 12 ਇੰਚ ਤੱਕ ਬਰਫ ਪੈ ਸਕਦੀ ਹੈ ਜਦਕਿ ਉੱਤਰ ਪੂਰਬ ਵਿੱਚ ਸਭ ਤੋਂ ਭਾਰੀ ਬਰਫ਼ਬਾਰੀ ਉੱਤਰੀ ਨਿਊਯਾਰਕ ਰਾਜ ਅਤੇ ਨਿਊ ਇੰਗਲੈਂਡ ਵਿੱਚ ਪਵੇਗੀ, ਜਿੱਥੇ ਇਸ ਹਫਤੇ ਦੇ ਅੰਤ ਤੱਕ 6 ਇੰਚ ਤੋਂ ਜ਼ਿਆਦਾ ਬਰਫ ਪੈਣ ਦੀ ਸੰਭਾਵਨਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਮਰੀਕਾ ਤੋਂ ਉੱਡ ਕੇ ਆਸਟ੍ਰੇਲੀਆ ਪੁੱਜੇ ਕਬੂਤਰ ਨੂੰ ਮਾਰਨ ਦੀ ਤਿਆਰੀ, ਜਾਣੋ ਵਜ੍ਹਾ
NEXT STORY