ਕੈਨਬਰਾ (ਬਿਊਰੋ): ਅਮਰੀਕਾ ਤੋਂ 13000 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਪਹੁੰਚੇ ਇਕ ਰੇਸਿੰਗ ਕਬੂਤਰ ਨੂੰ ਆਸਟ੍ਰੇਲੀਆ ਮਾਰਨ ਦੀ ਤਿਆਰੀ ਵਿਚ ਹੈ। ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਕਬੂਤਰ ਦੇ ਆਉਣ ਨਾਲ ਉਹਨਾਂ ਦੇ ਦੇਸ਼ ਵਿਚ ਬੀਮਾਰੀ ਫੈਲ ਸਕਦੀ ਹੈ। ਅਜਿਹੇ ਵਿਚ ਪ੍ਰਸ਼ਾਂਤ ਮਹਾਸਾਗਰ ਪਾਰ ਕਰ ਕੇ ਆਏ ਕਬੂਤਰ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ। 29 ਅਕਤੂਬਰ ਨੂੰ ਅਮਰੀਕਾ ਦੇ ਓਰੇਗਨ ਤੋਂ ਇਕ ਰੇਸ ਦੇ ਦੌਰਾਨ ਗਾਇਬ ਹੋਇਆ ਇਹ ਕਬੂਤਰ 26 ਦਸੰਬਰ ਨੂੰ ਮੈਲਬੌਰਨ ਪਹੁੰਚਿਆ ਸੀ।
ਬਰਡ ਫਲੂ ਫੈਲਣ ਦਾ ਖਤਰਾ
ਇਹ ਪੰਛੀ ਮੈਲਬੌਰਨ ਦੇ ਕੇਵਿਨ ਸੇਲੀ ਬਰਡ ਨੂੰ ਆਪਣੇ ਘਰ ਦੇ ਪਿਛਲੇ ਹਿੱਸੇ ਵਿਚ 26 ਦਸੰਬਰ ਨੂੰ ਮਿਲਿਆ ਸੀ। ਮੀਡੀਆ ਵਿਚ ਖ਼ਬਰਾਂ ਆਉਣ ਦੇ ਬਾਅਦ ਹਰਕਤ ਵਿਚ ਆਈ ਆਸਟ੍ਰੇਲੀਆਈ ਦੀ ਕੁਆਰੰਟੀਨ ਐਂਡ ਇੰਸਪੈਕਸ਼ਨ ਸਰਵਿਸ ਨੇ ਇਸ ਕਬੂਤਰ ਨੂੰ ਦੇਸ਼ ਦੇ ਲਈ ਖਤਰਾ ਦੱਸਿਆ ਹੈ। ਆਸਟ੍ਰੇਲੀਆਈ ਅਧਿਕਾਰੀਆਂ ਨੇ ਸੇਲੀ ਨੂੰ ਫੋਨ ਕਰ ਕੇ ਇਸ ਕਬੂਤਰ ਨੂੰ ਫੜਨ ਦਾ ਨਿਰਦੇਸ਼ ਦਿੱਤਾ ਹੈ। ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲਦੇ ਬਰਡ ਫਲੂ ਦੇ ਕਾਰਨ ਆਸਟ੍ਰੇਲੀਆ ਵਿਚ ਵੀ ਚਿੰਤਾ ਵੱਧ ਗਈ ਹੈ।
ਕਬੂਤਰ ਨੂੰ ਦਿੱਤਾ ਗਿਆ ਇਹ ਨਾਮ
ਕਈ ਮਾਹਰਾਂ ਨੂੰ ਸ਼ੱਕ ਹੈ ਕਿ ਇਹ ਕਬੂਤਰ ਕਿਸੇ ਕਾਰਗੋ ਜਹਾਜ਼ ਦੀ ਮਦਦ ਨਾਲ ਪ੍ਰਸ਼ਾਂਤ ਮਹਾਸਾਗਰ ਪਾਰ ਕਰ ਕੇ ਆਸਟ੍ਰੇਲੀਆ ਪਹੁੰਚਿਆ ਹੈ। ਇਸ ਕਬੂਤਰ ਦਾ ਨਾਮ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਨਾਮ 'ਤੇ 'ਜੋਅ' ਰੱਖਿਆ ਗਿਆ ਹੈ। ਆਸਟ੍ਰੇਲੀਆ ਪਹੁੰਚਦੇ ਹੀ ਇਹ ਕਬੂਤਰ ਮੀਡੀਆ ਵਿਚ ਛਾ ਗਿਆ। ਹਰ ਪਾਸੇ ਇਸ ਕਬੂਤਰ ਦੀ ਯਾਤਰਾ ਦੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ।
ਜੈਵ ਵਿੰਭਿਨਤਾ ਲਈ ਖਤਰਾ
ਆਸਟ੍ਰੇਲੀਆ ਵਿਚ ਖੇਤੀ ਵਿਭਾਗ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈਕਿ ਇਸ ਕਬੂਤਰ ਨੂੰ ਸਾਡੇ ਦੇਸ਼ ਵਿਚ ਰਹਿਣ ਦੀ ਇਜਾਜ਼ਤ ਨਹੀ ਹੈ। ਇਹਨਾਂ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਇਕ ਕਬੂਤਰ ਦੇ ਕਾਰਨ ਆਸਟ੍ਰੇਲੀਆ ਦੀ ਖਾਧ ਸੁਰੱਖਿਆ ਅਤੇ ਪੋਲਟਰੀ ਉਦਯੋਗਾਂ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਅਧਿਕਾਰੀਆਂ ਨੇ ਤਾਂ ਇੱਥੋਂ ਤੱਕ ਚਿਤਾਵਨੀ ਦੇ ਦਿੱਤੀ ਹੈ ਕਿ ਇਸ ਨਾਲ ਦੇਸ਼ ਦੀ ਜੈਵ ਵਿਭਿੰਨਤਾ ਨੂੰ ਖਤਰਾ ਹੋ ਸਕਦਾ ਹੈ।
ਮਾਹਰਾਂ ਦਾ ਦਾਅਵਾ
ਕਈ ਰਿਪੋਰਟਾਂ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਜ ਤੱਕ ਕਿਸੇ ਕਬੂਤਰ ਵੱਲੋਂ ਤੈਅ ਕੀਤੀ ਗਈ ਸਭ ਤੋਂ ਵੱਧ ਦੂਰੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਕਬੂਤਰ ਨੇ 13000 ਕਿਲੋਮੀਟਰ ਦੀ ਦੂਰੀ ਤੈਅ ਨਹੀਂ ਕੀਤੀ ਹੈ। ਕਬੂਤਰਪੀਡੀਆ ਡਾਟ ਕਾਮ ਦੇ ਮੁਤਾਬਕ, ਕਿਸੇ ਕਬੂਤਰ ਵੱਲੋਂ ਅੱਜ ਤੱਕ ਸਭ ਤੋਂ ਵੱਧ ਦੂਰੀ ਤੈਅ ਕਰਨ ਦਾ ਰਿਕਾਰਡ 1931 ਵਿਚ ਬਣਿਆ ਸੀ, ਜਿਸ ਵਿਚ ਇਕ ਕਬੂਤਰ ਫਰਾਂਸ ਦੇ ਅਰਾਸ ਤੋਂ ਉਡ ਕੇ ਵਿਅਤਨਾਮ ਦੇ ਸੌਇਗਨ ਪਹੁੰਚਿਆ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਬ੍ਰਿਟੇਨ ’ਚ ਕੋਵਿਡ-19 ਦੇ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਹੋਟਲਾਂ ’ਚ ਕੀਤਾ ਜਾਵੇਗਾ ਸ਼ਿਫਟ
NEXT STORY