ਵਾਸ਼ਿੰਗਟਨ (ਵਾਰਤਾ) : ਅਮਰੀਕਾ ਵਿਚ ਕਾਨੂੰਨ ਪ੍ਰਵਰਤਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਅਧਿਕਾਰਤ ਨਿਵਾਸ ਦੇ ਬਾਹਰ ਹਥਿਆਰਬੰਦ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਫਾਕਸ ਨਿਊਜ਼ੀ ਦੀ ਰਿਪੋਰਟ ਮੁਤਾਬਕ ਡੀ.ਸੀ. ਮੈਟਰੋਪਾਲੀਟਨ ਪੁਲਸ ਨੂੰ ਨੈਵਲ ਆਬਜ਼ਰਵੇਟਰੀ ਦੇ ਨਜ਼ਦੀਕ ਇਕ ਸ਼ੱਕੀ ਵਿਅਕਤੀ ਦੇ ਹੋਣ ਦੀ ਖ਼ੁਫੀਆ ਸੂਚਨਾ ਮਿਲੀ, ਜਿਸ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪਾਲ ਮਰਰੇ ਦੇ ਰੂਪ ਵਿਚ ਕੀਤੀ ਗਈ ਹੈ ਅਤੇ ਉਹ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ਦਾ ਰਹਿਣ ਵਾਲਾ ਹੈ। ਉਸ ਨੂੰ ਸਭ ਤੋਂ ਪਹਿਲਾਂ ਅਮਰੀਕਾ ਦੀ ਖ਼ੁਫੀਆ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ, ਜਿਸ ਦੇ ਬਾਅਦ ਵਾਸ਼ਿੰਗਟਨ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਉਸ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਉਸ ਕੋਲੋਂ ਰਾਈਫਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ।
ਮੇਗਨ ਨਾਲ ਹੋਈ ਘਟਨਾ ਦੁਖਦਾਈ, ਦੁਨੀਆ ਨੂੰ ਇਸ ਤੋਂ ਸਬਕ ਲੈਣਾ ਚਾਹੀਦੈ : ਮਿਸ਼ੇਲ ਓਬਾਮਾ
NEXT STORY