ਸੈਨ ਡਿਏਗੋ (ਅਮਰੀਕਾ)— ਅਮਰੀਕਾ ਵਿਚ ਪਿਛਲੇ ਸਾਲ 7 ਲੱਖ ਤੋਂ ਵਧੇਰੇ ਵਿਦੇਸ਼ੀਆਂ ਨੂੰ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਦੇਸ਼ 'ਚੋਂ ਜਾਣਾ ਸੀ ਪਰ ਉਹ ਵਧੇਰੇ ਸਮੇਂ ਤਕ ਰੁੱਕੇ ਰਹੇ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਸਰਹੱਦ 'ਤੇ ਅਰਬਾਂ ਡਾਲਰ ਦੀ ਲਾਗਤ ਨਾਲ ਕੰਧ ਬਣਾ ਕੇ ਸਰਹੱਦ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਆਖੀ ਹੈ।
ਹਾਲ ਦੇ ਸਾਲਾਨਾ ਅੰਕੜੇ ਦੱਸਦੇ ਹਨ ਕਿ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਵਧ ਸਮੇਂ ਤਕ ਰੁਕਣ ਵਾਲੇ ਕਿੰਨੇ ਗੈਰ-ਕਾਨੂੰਨੀ ਪ੍ਰਵਾਸੀ ਹਨ। ਇਕ ਅਨੁਮਾਨ ਮੁਤਾਬਕ ਦੇਸ਼ ਦੇ 1 ਕਰੋੜ 10 ਲੱਖ ਲੋਕਾਂ 'ਚੋਂ 40 ਫੀਸਦੀ ਲੋਕ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਅਕਤੂਬਰ 2016 ਤੋਂ ਸਤੰਬਰ 2017 ਵਿਚਾਲੇ ਜਹਾਜ਼ ਤੋਂ ਆਉਣ ਵਾਲੇ ਸੈਲਾਨੀਆਂ 'ਚੋਂ 701,900 ਲੋਕ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਵਧ ਸਮੇਂ ਤਕ ਰੁਕ ਰਹੇ। ਵੀਜ਼ਾ ਸਮੇਂ ਤੋਂ ਵਧ ਸਮੇਂ ਤਕ ਰੁਕੇ ਲੋਕਾਂ ਦੀ ਗਿਣਤੀ ਕਾਫੀ ਵੱਡੀ ਹੈ ਪਰ ਅਜੇ ਇਸ ਦਾ ਸਹੀ ਤਰ੍ਹਾਂ ਨਾਲ ਪਤਾ ਨਹੀਂ ਲੱਗਾ ਹੈ, ਕਿਉਂਕਿ ਇਸ ਵਿਚ ਇਹ ਸ਼ਾਮਲ ਨਹੀਂ ਹੈ ਕਿ ਕਿੰਨੇ ਲੋਕ ਸੜਕ ਮਾਰਗ ਰਾਹੀਂ ਪੁੱਜੇ।
ਅਮਰੀਕਾ : ਕਾਰਨੀ ਪਾਰਕ 'ਚ 'ਤੀਆਂ ਫਰਿਜ਼ਨੋ ਦੀਆਂ' ਨੇ ਬੰਨ੍ਹਿਆ ਰੰਗ
NEXT STORY