ਵਾਸ਼ਿੰਗਟਨ — ਅਮਰੀਕੀ ਹੋਮਲੈਂਡ ਸਕਿਊਰਿਟੀ (ਡੀ. ਐੱਚ. ਐੱਸ.) ਵਿਭਾਗ ਨੇ ਕਿਹਾ ਹੈ ਕਿ ਉਸ ਨੇ ਉੱਤਰੀ ਕੋਰੀਆ ਦੀਆਂ ਸਾਇਬਰ ਗਤੀਵਿਧੀਆਂ ਦੀ ਪਛਾਣ ਕੀਤੀ ਹੈ। ਇਕ ਨਵੀਂ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਵੀਰਵਾਰ ਨੂੰ ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਡੀ. ਐੱਚ. ਐੱਸ. ਅਤੇ ਐੱਫ. ਬੀ. ਆਈ. ਅਮਰੀਕੀ ਸਰਕਾਰ ਦੀਆਂ ਗਤੀਵਿਧੀਆਂ ਦੇ ਨਾਲ ਟ੍ਰੋਜ਼ਨ ਮੈਲਵੇਅਰ ਜਿਹੇ ਸਾਫਟਵੇਅਰ ਦੇ ਉੱਤਰੀ ਕੋਰੀਆ ਵੱਲੋਂ ਇਸਤੇਮਾਲ ਨੂੰ ਉਜਾਗਰ ਕਰਨ ਲਈ ਕੰਮ ਕਰ ਰਹੇ ਹਨ, ਜਿਸ ਦਾ (ਉੱਤਰੀ ਕੋਰੀਆ) ਇਰਾਦਾ ਕੰਪਿਊਟਰ ਜਾਂ ਕੰਪਿਊਟਰ ਸਿਸਟਮ ਨੂੰ ਨੁਕਸਾਨ ਪਹੁੰਚਾਉਣਆ ਜਾਂ ਅਸਮਰਥ ਬਣਾਉਣਾ ਹੈ। ਡੀ. ਐੱਚ. ਐੱਸ. ਕੰਪਿਊਟਰ ਐਮਰਜੰਸੀ ਰੇਡੀਨੇਸ ਟੀਮ ਦੀ ਰਿਪੋਰਟ ਮੁਤਾਬਕ, 'ਇਹ ਮੈਲਵੇਅਰ 'ਟਾਈਪਰਫ੍ਰੇਮ' ਦੇ ਰੂਪ 'ਚ ਜਾਣਿਆ ਜਾਂਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ, 'ਇਸ ਜਾਣਕਾਰੀ ਨੂੰ ਸਾਂਝਾ ਕਰਨ ਦਾ ਇਰਾਦਾ ਨੈੱਟਵਰਕ ਰੱਖਿਅਕਾਂ ਨੂੰ ਉੱਤਰੀ ਕੋਰੀਆਈ ਸਰਕਾਰ ਦੀਆਂ ਸਾਇਬਰ ਗਤੀਵਿਧੀਆਂ ਨੂੰ ਹੋਰ ਘਟ ਕਰਨ ਲਈ ਸਮਰਥਨ ਕਰਨਾ ਹੈ। ਅਮਰੀਕਾ ਨੇ ਸਿਰਫ ਉੱਤਰੀ ਕੋਰੀਆ 'ਤੇ ਹੀ ਅਜਿਹਾ ਦੋਸ਼ ਨਹੀਂ ਲਾਇਆ ਹੈ ਬਲਕਿ ਅਪ੍ਰੈਲ 'ਚ ਉਸ ਨੇ ਅਤੇ ਬ੍ਰਿਟੇਨ ਨੇ ਰੂਸੀ ਹੈਕਰਾਂ 'ਤੇ ਨੈੱਟਵਰਕ ਇੰਫ੍ਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਸੀ।
ਚੀਨ ਨੇ ਦੱਖਣੀ ਚੀਨ ਸਾਗਰ 'ਚ ਡਰੋਨਾਂ ਨਾਲ ਕੀਤਾ ਜੰਗੀ ਅਭਿਆਸ
NEXT STORY