ਸਿਓਲ (ਭਾਸ਼ਾ)- ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੇ ਜਵਾਬ ਵਿੱਚ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫ਼ੌਜਾਂ ਨੇ ਸੋਮਵਾਰ ਨੂੰ ਸਮੁੰਦਰ ਵਿੱਚ ਅੱਠ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਅਤੇ ਯੂਐਸ ਫੋਰਸਿਜ਼ ਕੋਰੀਆ ਦੇ ਅਨੁਸਾਰ ਅਭਿਆਸ ਵਿੱਚ ਅੱਠ 'ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ' ਮਿਜ਼ਾਈਲਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇੱਕ ਅਮਰੀਕਾ ਦੀ ਅਤੇ ਸੱਤ ਦੱਖਣੀ ਕੋਰੀਆ ਦੀਆਂ ਮਿਜ਼ਾਈਲਾਂ ਸਨ।
ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ ਮਿਜ਼ਾਈਲ ਲਾਂਚ ਦਾ ਉਦੇਸ਼ ਉੱਤਰੀ ਕੋਰੀਆ ਦੇ ਹਮਲਿਆਂ ਦਾ ਤੁਰੰਤ ਅਤੇ ਸਹੀ ਜਵਾਬ ਦੇਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਸੀ। ਫ਼ੌਜ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਘੱਟੋ-ਘੱਟ ਚਾਰ ਵੱਖ-ਵੱਖ ਸਥਾਨਾਂ ਤੋਂ 35 ਮਿੰਟਾਂ ਵਿੱਚ ਅੱਠ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚ ਪੱਛਮੀ ਅਤੇ ਪੂਰਬੀ ਤੱਟਵਰਤੀ ਖੇਤਰ ਅਤੇ ਰਾਜਧਾਨੀ ਪਿਓਂਗਯਾਂਗ ਦੇ ਉੱਤਰ ਅਤੇ ਨੇੜੇ ਦੋ ਅੰਦਰੂਨੀ ਖੇਤਰ ਸ਼ਾਮਲ ਹਨ। ਇਹ ਉੱਤਰੀ ਕੋਰੀਆ ਦਾ 2022 ਵਿੱਚ 18ਵਾਂ ਮਿਜ਼ਾਈਲ ਪ੍ਰੀਖਣ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਓਹੀਓ ਸੂਬਾ ਅਧਿਆਪਕਾਂ ਨੂੰ ਸਕੂਲਾਂ 'ਚ 'ਬੰਦੂਕਾਂ' ਲਿਜਾਣ ਦੀ ਦੇਵੇਗਾ ਇਜਾਜ਼ਤ
ਦੱਖਣੀ ਕੋਰੀਆ ਅਤੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਸਤੰਬਰ 2017 ਤੋਂ ਬਾਅਦ ਆਪਣਾ ਪਹਿਲਾ ਪਰਮਾਣੂ ਪ੍ਰੀਖਣ ਕਰਨ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਉਸ ਦੇ ਨੇਤਾ ਕਿਮ ਜੋਂਗ-ਉਨ 'ਤੇ ਪ੍ਰਮਾਣੂ ਸ਼ਕਤੀ ਵਜੋਂ ਆਪਣੇ ਦੇਸ਼ ਦੀ ਸਥਿਤੀ ਨੂੰ ਮਜ਼ਬੂਤਕਰਨ ਅਤੇ ਵਿਰੋਧੀਆਂ ਨਾਲ ਲੜਨ ਲਈ ਰਿਆਇਤਾਂ ਹਾਸਲ ਕਰਨ ਦਾ ਦਬਾਅ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੂਕ ਯੇਓਲ ਨੇ ਸੋਮਵਾਰ ਨੂੰ ਦੇਸ਼ ਦੇ ਯਾਦਗਾਰੀ ਦਿਵਸ 'ਤੇ ਆਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੱਤਰੀ ਕੋਰੀਆ ਦੇ ਵਧਦੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਖਤਰੇ ਦਾ ਮੁਕਾਬਲਾ ਕਰਨ ਲਈ "ਮੁੱਢਲੀ ਅਤੇ ਵਿਹਾਰਕ ਸੁਰੱਖਿਆ ਸਮਰੱਥਾਵਾਂ" ਹਾਸਲ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡੀਅਨ ਗਾਇਕ ਜੈਕਬ ਹੌਗਾਰਡ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ੀ ਕਰਾਰ
NEXT STORY