ਵਾਸ਼ਿੰਗਟਨ - ਅਮਰੀਕਾ ਨੇ ਵੀਰਵਾਰ ਨੂੰ ਕਥਿਤ ਮਨੁੱਖੀ ਤਸਕਰ ਆਬਿਦ ਅਲੀ ਖਾਨ ਬਾਰੇ ਸੂਚਨਾ ਦੇਣ ਵਾਲੇ ਨੂੰ 10 ਲੱਖ ਡਾਲਰ ਅਤੇ ਉਸ ਦੇ ਨੈੱਟਵਰਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ। ਅਲੀ ਖਾਨ ਪਾਕਿਸਤਾਨੀ ਨਾਗਰਿਕ ਹੈ। ਗ੍ਰਹਿ ਵਿਭਾਗ ਨੇ ਕਿਹਾ ਕਿ ਅਲੀ ਖਾਨ ਪਾਕਿਸਤਾਨ ਤੋਂ ਤਸਕਰੀ ਦਾ ਨੈੱਟਵਰਕ ਚਲਾਉਂਦਾ ਹੈ ਅਤੇ ਉਹ ਬਿਨਾਂ ਦਸਤਾਵੇਜ਼ ਵਾਲੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਮੱਧ ਪੂਰਬ ਅਤੇ ਦੱਖਣੀ-ਪੱਛਮੀ ਏਸ਼ੀਆ ਦੇ ਰਸਤੇ ਅਮਰੀਕਾ ਵਿੱਚ ਦਾਖਲ ਕਰਵਾਉਂਦਾ ਹੈ।
ਵਿਭਾਗ ਨੇ ਇੱਕ ਪ੍ਰੈੱਸ ਇਸ਼ਤਿਹਾਰ ਵਿੱਚ ਕਿਹਾ ਕਿ ਅਲੀ ਖਾਨ ਪਾਕਿਸਤਾਨ ਤੋਂ ਵੱਖ-ਵੱਖ ਦੇਸ਼ਾਂ ਦੇ ਰਸਤੇ ਅਮਰੀਕਾ ਵਿੱਚ ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਘੁਸਪੈਠ ਕਰਾਉਣ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਯਾਤਰਾ ਲਈ ਫਰਜ਼ੀ ਦਸਤਾਵੇਜ਼ ਵੀ ਉਪਲੱਬਧ ਕਰਾਉਂਦਾ ਹੈ। ਇਸ ਮੁਤਾਬਕ, 10 ਲੱਖ ਡਾਲਰ ਦਾ ਪਹਿਲਾ ਇਨਾਮ ਅਲੀ ਖਾਨ ਦੀ ਗ੍ਰਿਫਤਾਰੀ ਜਾਂ ਉਸ ਬਾਰੇ ਪੁਖਤਾ ਸੂਚਨਾ ਦੇਣ ਲਈ ਤੈਅ ਕੀਤਾ ਗਿਆ ਹੈ ਜਦੋਂ ਕਿ 10 ਲੱਖ ਡਾਲਰ ਦਾ ਦੂਜਾ ਇਨਾਮ ਅਲੀ ਖਾਨ ਦੇ ਮਨੁੱਖੀ ਤਸਕਰੀ ਨੈੱਟਵਰਕ ਨੂੰ ਤਬਾਹ ਕਰਨ ਵਾਲੀ ਸੂਚਨਾ ਦੇਣ ਲਈ ਐਲਾਨ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਰੋਕੂ ਟੀਕਾਕਰਨ 'ਚ ਮਰਦਾਂ ਦੇ ਮੁਕਾਬਲੇ ਪਿੱਛੇ ਰਹਿ ਰਹੀਆਂ ਹਨ ਔਰਤਾਂ
NEXT STORY