ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਰਕਾਰ ਨੇ ਮਿਆਂਮਾਰ ਨਾਲ ਸਬੰਧਿਤ 7,00,000 ਤੋਂ ਵੱਧ ਰੋਹਿੰਗਿਆ ਸ਼ਰਨਾਰਥੀਆਂ ਲਈ 180 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਯੂਨਾਈਟਿਡ ਨੇਸ਼ਨਜ਼ (ਯੂ.ਐੱ.ਨ) 'ਚ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਬਰਮਾ, ਬੰਗਲਾਦੇਸ਼ ਅਤੇ ਖੇਤਰ ਦੇ ਹੋਰਨਾਂ ਥਾਵਾਂ 'ਤੇ ਰਖਾਇਨ ਸਟੇਟ /ਰੋਹਿੰਗਿਆ ਸ਼ਰਨਾਰਥੀ ਸੰਕਟ ਤੋਂ ਪ੍ਰਭਾਵਿਤ ਲੋਕਾਂ ਲਈ ਲਗਭਗ 180 ਮਿਲੀਅਨ ਡਾਲਰ ਦੀ ਵਾਧੂ ਮਨੁੱਖੀ ਸਹਾਇਤਾ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ :PM ਮੋਦੀ ਤੇ ਬਾਈਡੇਨ ਦੀ ਬੈਠਕ ਜਾਰੀ, US ਰਾਸ਼ਟਰਪਤੀ ਬੋਲੇ-ਭਾਰਤ ਨਾਲ ਬਿਹਤਰ ਰਿਸ਼ਤੇ ਲਈ ਵਚਨਬੱਧ
ਬਾਈਡੇਨ ਪ੍ਰਸ਼ਾਸਨ ਅਨੁਸਾਰ ਇਸ ਨਵੀਂ ਫੰਡਿੰਗ ਦੇ ਨਾਲ ਇਸ ਪ੍ਰਤੀਕਿਰਿਆ ਲਈ ਅਮਰੀਕਾ ਦੀ ਕੁੱਲ ਮਨੁੱਖੀ ਸਹਾਇਤਾ ਅਗਸਤ 2017 ਤੋਂ ਲੈ ਕੇ 1.5 ਬਿਲੀਅਨ ਡਾਲਰ ਤੋਂ ਵੱਧ ਤੱਕ ਪਹੁੰਚ ਗਈ ਹੈ। ਮਿਆਂਮਾਰ 1 ਫਰਵਰੀ ਨੂੰ ਤਖਤਾ ਪਲਟਣ ਤੋਂ ਬਾਅਦ ਸੰਕਟ 'ਚ ਹੈ, ਜਦੋਂ ਮਿਆਂਮਾਰ ਦੀ ਫੌਜ ਨੇ ਸੀਨੀਅਰ ਜਨਰਲ ਮਿੰਗ ਆਂਗ ਹਲੇਂਗ ਦੀ ਅਗਵਾਈ 'ਚ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ ਅਤੇ ਇੱਕ ਸਾਲ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ। ਇਸ ਤਖਤਾ ਪਲਟ ਨੇ ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਇਆ ਸੀ ਅਤੇ ਜਨਤਾ ਨੇ ਮਾਰੂ ਹਿੰਸਾ ਦਾ ਸਾਹਮਣਾ ਕੀਤਾ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ਿਕਾਗੋ ਪਹੁੰਚੀ ਦਰਜਨਾਂ ਇਕੱਲੇ ਅਫਗਾਨ ਨਾਬਾਲਗ ਬੱਚਿਆਂ ਨਾਲ ਭਰੀ ਉਡਾਣ
NEXT STORY