ਵਾਸ਼ਿੰਗਟਨ - ਫੌਜ ਦੇ ਆਧੁਨਿਕੀਕਰਨ ਅਤੇ ਸੀਨੀਅਰ ਫੌਜੀ ਲੀਡਰਸ਼ਿਪ ਨੂੰ ਲੈ ਕੇ ਰੱਖਿਆ ਮੰਤਰੀ ਪੀਟ ਹੈਗਸੇਥ ਨਾਲ ਤਣਾਅ ਕਾਰਨ ਡੈਨੀਅਲ ਡ੍ਰਿਸਕਾਲ ਨੇ ਅਮਰੀਕੀ ਫੌਜ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵ੍ਹਾਈਟ ਹਾਊਸ ਨੇ ਡ੍ਰਿਸਕਾਲ ਦੇ ਅਸਤੀਫ਼ੇ ਦੀ ਰਿਪੋਰਟ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ ਪਰ ਇਹ ਸਾਫ਼ ਨਹੀਂ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਰਸਮੀ ਤੌਰ ’ਤੇ ਪ੍ਰਵਾਨ ਕੀਤਾ ਗਿਆ ਹੈ ਜਾਂ ਨਹੀਂ।
ਵ੍ਹਾਈਟ ਹਾਊਸ ਦੀ ਇਕ ਬੁਲਾਰਨ ਨੇ ਡ੍ਰਿਸਕਾਲ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫੌਜ ਨੂੰ ਮਜ਼ਬੂਤ ਕੀਤਾ ਅਤੇ ਰੂਸ-ਯੂਕ੍ਰੇਨ ਜੰਗ ਨੂੰ ਖ਼ਤਮ ਕਰਨ ਦੇ ਯਤਨਾਂ ਵਿਚ ਯੋਗਦਾਨ ਪਾਇਆ। ਉੱਥੇ ਹੀ ਫੌਜ ਨੇ ਇਸ ਘਟਨਾਕ੍ਰਮ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹੌਰਮੁਜ਼ ਨੇੜੇ ਈਰਾਨੀ ਟਿਕਾਣਿਆਂ 'ਤੇ ਅਮਰੀਕਾ ਦਾ ਵੱਡਾ ਹਮਲਾ, ਟਰੰਪ ਨੇ ਦਿੱਤੀ ਵਜੂਦ ਖ਼ਤਮ ਕਰਨ ਦੀ ਚੇਤਾਵਨੀ
NEXT STORY