ਤਹਿਰਾਨ— ਈਰਾਨ ਦੀ ਇਕ ਅੰਗ੍ਰੇਜ਼ੀ ਭਾਸ਼ਾ ਦੀ ਪ੍ਰੈੱਸ ਟੀਵੀ ਦੀ ਪੱਤਰਕਾਰ ਨੂੰ ਅਮਰੀਕਾ 'ਚ ਗ੍ਰਿਫਤਾਰ ਕੀਤਾ ਗਿਆ ਹੈ। ਨਿਊਜ਼ ਚੈਨਲ 'ਪ੍ਰੈੱਸ ਟੀਵੀ' ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰੈੱਸ ਟੀਵੀ ਨੇ ਅਮਰੀਕਾ 'ਚ ਜਨਮੀ ਮਰਕੀਆ ਹਾਸ਼ਮੀ ਦੇ ਪਰਿਵਾਰ ਤੇ ਦੋਸਤਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਐਤਵਾਰ ਨੂੰ ਸੈਂਟ ਲੂਈਸ ਲੈਂਬਰਟ ਅੰਤਰਰਾਸ਼ਟਰੀ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਚੈਨਲ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੜਨ ਦਾ ਕਾਰਨ ਨਾ ਅਜੇ ਉਨ੍ਹਾਂ ਦੱਸਿਆ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਦੱਸਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਹਾਸ਼ਮੀ ਨੇ ਧਰਮ ਪਰਿਵਰਤਨ ਕੀਤਾ ਹੈ ਤੇ ਇਸਲਾਮ ਧਰਮ ਕਬੂਲਿਆ ਹੈ। ਉਨ੍ਹਾਂ ਦਾ ਨਾਂ ਪਹਿਲਾਂ ਮੇਲਾਨੀ ਫ੍ਰੈਂਕਲੀਨ ਸੀ। ਉਹ ਆਪਣੇ ਬੀਮਾਰ ਭਰਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿਲਣ ਗਈ ਸੀ।
ਪ੍ਰੈੱਸ ਟੀਵੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਖਾਣ ਲਈ ਸਿਰਫ ਸੂਰ ਦਾ ਮਾਸ ਦਿੱਤਾ ਗਿਆ, ਜਿਸ ਦੀ ਇਸਲਾਮ ਧਰਮ 'ਚ ਮਨਾਹੀ ਹੈ। ਉਹ ਆਪਣੇ ਮਾਮਲੇ ਦੇ ਸਬੰਧ 'ਚ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਕਰਨ ਵਾਲੀ ਸੀ।
ਦੂਜੇ ਵਿਸ਼ਵ ਯੁੱਧ ਦੀ 96 ਸਾਲਾ ਮਹਿਲਾ ਪਾਇਲਟ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY