ਵਾਸ਼ਿੰਗਟਨ (ਰਾਜ ਗੋਗਨਾ/ਏਜੰਸੀ)— ਅਮਰੀਕਾ ਦੇ ਟੈਕਸਾਸ ਸੂਬੇ ਦੇ ਈਗਲ ਪਾਸ ਵਿਚ ਬਹੁਤ ਖ਼ਤਰਨਾਕ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਦੇ ਬਾਅਦ ਰੀਓ ਗ੍ਰਾਂਡੇ ਵਿੱਚ ਘੱਟੋ-ਘੱਟ 8 ਪ੍ਰਵਾਸੀ ਮ੍ਰਿਤਕ ਪਾਏ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਲਾਸ਼ਾਂ ਵੀਰਵਾਰ ਨੂੰ ਯੂ.ਐੱਸ. ਕਸਟਮਜ਼ ਐਂਡ ਬਾਰਡਰ ਡਿਫੈਂਸ (ਸੀਬੀਪੀ) ਅਤੇ ਮੈਕਸੀਕਨ ਅਧਿਕਾਰੀਆਂ ਨੂੰ ਮਿਲੀਆਂ। ਅਜਿਹੀ ਜਾਣਕਾਰੀ ਹੈ ਕਿ ਭਾਰੀ ਮੀਂਹ ਤੋਂ ਬਾਅਦ ਲੋਕਾਂ ਦੇ ਇੱਕ ਵੱਡੇ ਸਮੂਹ ਨੇ ਇਲਾਕੇ ਵਿੱਚੋਂ ਲੰਘਦੀ ਇੱਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਸੀਬੀਪੀ ਦੇ ਇੱਕ ਬਿਆਨ ਦੇ ਅਨੁਸਾਰ, ਯੂ.ਐੱਸ. ਅਧਿਕਾਰੀਆਂ ਨੂੰ 6 ਲਾਸ਼ਾਂ ਮਿਲੀਆਂ, ਜਦੋਂ ਕਿ ਮੈਕਸੀਕਨ ਟੀਮਾਂ ਨੇ 2 ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਮਰੀਕੀ ਅਧਿਕਾਰੀਆਂ ਨੇ ਨਦੀ ਵਿੱਚੋਂ 37 ਹੋਰ ਲੋਕਾਂ ਨੂੰ ਕੱਢਿਆ ਅਤੇ 16 ਹੋਰ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਮੈਕਸੀਕਨ ਅਧਿਕਾਰੀਆਂ ਨੇ 39 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਦਾ ਕਤਲ
ਸੀਬੀਪੀ ਨੇ ਇਹ ਨਹੀਂ ਦੱਸਿਆ ਕਿ ਪ੍ਰਵਾਸੀ ਕਿਸ ਦੇਸ਼ ਦੇ ਸਨ ਅਤੇ ਬਚਾਅ ਅਤੇ ਖੋਜ ਮੁਹਿੰਮ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਸਰਹੱਦ 'ਤੇ ਡੇਲ ਰੀਓ ਸੈਕਟਰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦਾ ਸਭ ਤੋਂ ਵਿਅਸਤ ਸਥਾਨ ਬਣ ਗਿਆ ਹੈ। ਇਸ ਵਿੱਚ ਈਗਲ ਪਾਸ ਵੀ ਸ਼ਾਮਲ ਹੈ। ਇਹ ਖੇਤਰ ਜਲਦੀ ਹੀ ਟੈਕਸਾਸ ਦੀ ਰੀਓ ਗ੍ਰਾਂਡੇ ਵੈਲੀ ਨੂੰ ਪਛਾੜ ਸਕਦਾ ਹੈ, ਜੋ ਪਿਛਲੇ ਇਕ ਦਹਾਕੇ ਤੋਂ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਲਈ ਸਭ ਤੋਂ ਅਨੁਕੂਲ ਸਥਾਨ ਰਿਹਾ ਹੈ। ਸੀਬੀਪੀ ਨੇ ਪਿਛਲੇ ਮਹੀਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਸੀ ਕਿ ਉਸਨੂੰ ਅਕਤੂਬਰ ਤੋਂ ਜੁਲਾਈ ਤੱਕ ਖੇਤਰ ਵਿੱਚ 200 ਤੋਂ ਵੱਧ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਇਹ ਵੀ ਪੜ੍ਹੋ: ਸ਼ਰਮਨਾਕ! ਪਾਕਿ 'ਚ ਰਾਹਤ ਸਮੱਗਰੀ ਦਿਵਾਉਣ ਬਹਾਨੇ ਹੜ੍ਹ ਪੀੜਤ ਕੁੜੀ ਨਾਲ 2 ਨੌਜਵਾਨਾਂ ਨੇ ਮਿਟਾਈ ਹਵਸ
ਕੈਨੇਡਾ ਨੇ ਮੰਕੀਪਾਕਸ ਦੇ 1250 ਤੋਂ ਵਧੇਰੇ ਮਾਮਲਿਆਂ ਪੁਸ਼ਟੀ
NEXT STORY