ਵਾਸ਼ਿੰਗਟਨ (ਯੂ.ਐੱਨ.ਆਈ.): ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਤਿੰਨ ਹੋਰ ਯੂਰਪੀ ਦੇਸ਼ਾਂ ਨੂੰ ਯਾਤਰਾ ਦੇ ਨਜ਼ਰੀਏ ਤੋਂ "ਬਹੁਤ ਜੋਖਮ ਵਾਲੇ ਦੇਸ਼ਾਂ" ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਹੈ। ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਸੀਡੀਸੀ ਦੁਆਰਾ ਜਾਰੀ ਹਫ਼ਤਾਵਾਰੀ ਕੋਵਿਡ-19 ਯਾਤਰਾ ਸਲਾਹ ਦੇ ਤਹਿਤ ਯੂਰਪੀਅਨ ਦੇਸ਼ ਮਾਲਟਾ, ਮੋਲਡੋਵਾ ਅਤੇ ਸਵੀਡਨ ਨੂੰ ਯਾਤਰਾ ਕਰਨ ਲਈ ਜੋਖਮ ਭਰੇ ਦੇਸ਼ ਦੱਸਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੇ ਖ਼ੌਫ਼ ਦੌਰਾਨ ਕੈਨੇਡਾ ਦਾ ਵੱਡਾ ਫ਼ੈਸਲਾ, ਕੋਰੋਨਾ ਪਾਜ਼ੇਟਿਵ ਸਿਹਤ ਕਾਮੇ ਵੀ ਕਰਨਗੇ ਕੰਮ
ਇਨ੍ਹਾਂ ਤਿੰਨਾਂ ਦੇਸ਼ਾਂ ਨੂੰ ਸੀਡੀਸੀ ਦੀ ਸੂਚੀ ਵਿੱਚ ਚਾਰ ਪੱਧਰ 'ਤੇ "ਬਹੁਤ ਖ਼ਤਰੇ ਵਾਲੇ ਦੇਸ਼ਾਂ" ਵਜੋਂ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਰਪ ਦੇ ਦੇਸ਼ਾਂ ਫਰਾਂਸ, ਜਰਮਨੀ, ਗ੍ਰੀਸ, ਆਇਰਲੈਂਡ, ਇਟਲੀ, ਨੀਦਰਲੈਂਡ, ਪੁਰਤਗਾਲ, ਸਪੇਨ ਅਤੇ ਯੂਕੇ ਨੂੰ ਵੀ ਸੀਡੀਸੀ ਦੀ ਚੌਥੀ ਸ਼੍ਰੇਣੀ ਦੇ ਦੇਸ਼ਾਂ ਵਿੱਚ ਰੱਖਿਆ ਗਿਆ ਹੈ। ਬ੍ਰਿਟੇਨ ਨੂੰ 19 ਜੁਲਾਈ ਤੋਂ ਚੌਥੀ ਸ਼੍ਰੇਣੀ ਵਿੱਚ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਮਹਿਲਾ ਦੀ ਅਚਾਨਕ ਚਮਕੀ ਕਿਸਮਤ, ਜਿੱਤੇ 37 ਲੱਖ ਰੁਪਏ!
2021 ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਗਨੀ
NEXT STORY