ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਅਮਰੀਕਾ ਦੇ ਸੂਬੇ ਮੈਰੀਲੈਂਡ ਵਿਚ ਰਹਿੰਦੀ ਮਹਿਲਾ ਨਾਲ ਹੋਇਆ। ਮਹਿਲਾ ਨੇ ਲਾਟਰੀ ਵੇਂਡਿੰਗ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਅਚਾਨਕ ਗਲਤ ਬਟਨ ਦਬਾ ਦਿੱਤਾ ਅਤੇ ਇਸ ਦੇ ਨਾਲ ਹੀ ਉਸ ਦੀ ਕਿਸਮਤ ਖੁੱਲ੍ਹ ਗਈ। ਉਸ ਮਹਿਲਾ ਦੀ 50,000 ਡਾਲਰ ਮਤਲਬ ਕਰੀਬ 37 ਲੱਖ ਰੁਪਏ ਦੀ ਲਾਟਰੀ ਲੱਗ ਗਈ।
ਇਨਾਮ ਜਿੱਤਣ ਵਾਲੀ ਮੈਰੀਲੈਂਡ ਦੀ 43 ਸਾਲਾ ਮਹਿਲਾ ਦਾ ਕਹਿਣਾ ਹੈ ਕਿ ਲਾਟਰੀ ਵੇਂਡਿੰਗ ਮਸ਼ੀਨ ਦਾ ਗਲਤੀ ਨਾਲ ਇਕ ਬਟਨ ਦਬਾਉਣ ਨਾਲ ਉਸ ਦੀ 50 ਹਜ਼ਾਰ ਡਾਲਰ ਦੀ ਲਾਟਰੀ ਲੱਗੀ ਹੈ। 'ਗਲੋਬਲ ਟਾਈਮਜ਼' ਵਿਚ ਛਪੀ ਖ਼ਬਰ ਮੁਤਾਬਕ ਮਹਿਲਾ ਨੇ ਮੈਰੀਲੈਂਡ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਹੈਗਰਸਟਾਉਨ ਵਿਚ ਹਾਫਵੇਅ ਲਿਕਰਸ ਵਿਚ ਇਕ ਲਾਟਰੀ ਵੇਂਡਿੰਗ ਮਸ਼ੀਨ ਸਾਹਮਣੇ ਖੜ੍ਹੀ ਸੀ। ਉਦੋਂ ਉਸ ਨੇ ਗਲਤੀ ਨਾਲ ਮਸ਼ੀਨ ਦੇ ਇਕ ਬਟਨ ਨੂੰ ਦਬਾ ਦਿੱਤਾ, ਜਿਸ ਨਾਲ 20 ਡਾਲਰ ਸਕ੍ਰੈਚ-ਆਫ ਗੇਮ ਦੀ ਬਜਾਏ 5 ਡਾਲਰ ਡੀਲਕਸ ਕ੍ਰਾਸਵਰਡ ਟਿਕਟ ਬਾਹਰ ਨਿਕਲਿਆ।
ਪੜ੍ਹੋ ਇਹ ਅਹਿਮ ਖਬਰ- ਐਲਨ ਮਸਕ 'ਤੇ ਭੜਕਿਆ ਚੀਨ, UN ਨੂੰ ਸਪੇਸਐਕਸ ਸੈਟੇਲਾਈਟ ਬਾਰੇ ਕੀਤੀ ਸ਼ਿਕਾਇਤ
ਇਹ ਦੇਖਦੇ ਹੀ ਮਹਿਲਾ ਉਦਾਸ ਹੋ ਗਈ ਕਿਉਂਕਿ ਉਸ ਨੂੰ ਆਮਤੌਰ 'ਤੇ ਕ੍ਰਾਸਵਰਡ ਗੇਮ ਪਸੰਦ ਨਹੀਂ ਸੀ ਪਰ ਉਸ ਨੇ ਅਣਚਾਹੇ ਮਨ ਨਾਲ ਇਸ ਨੂੰ ਲਿਆ ਅਤੇ ਘਰ ਆ ਗਈ। ਘਰ ਆ ਕੇ ਜਿਵੇਂ ਉਸ ਨੇ ਟਿਕਟ ਚੈੱਕ ਕੀਤੀ ਅਤੇ ਮੈਰੀਲੈਂਡ ਸਮਾਰਟਫੋਨ ਐਪ ਤੋਂ ਇਸ ਨੂੰ ਸਕੈਨ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਮਹਿਲਾ ਨੂੰ ਮੈਸੇਜ ਮਿਲਿਆ-'ਵਧਾਈ ਹੋਵੇ, 50 ਹਾਜ਼ਰ ਡਾਲਰ ਦੇ ਜੇਤੂ'। ਮਤਲਬ ਮਹਿਲਾ ਨੇ ਜਿਹੜੀ ਟਿਕਟ ਨੂੰ ਗਲਤੀ ਨਾਲ ਲਿਆ ਸੀ ਉਸ ਤੋਂ ਉਸ ਦੀ 37 ਲੱਖ ਰੁਪਏ ਦੀ ਲਾਟਰੀ ਲੱਗ ਗਈ। ਮਹਿਲਾ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਹੈ। ਉਸ ਨੇ ਘਰ ਵਿਚ ਟਿਕਟ ਚੈੱਕ ਕਰਨ ਦੇ ਬਾਅਦ ਲਾਟਰੀ ਦਫਤਰ ਜਾ ਕੇ ਮੁੜ ਇਸ ਨੂੰ ਸਕੈਨ ਕੀਤਾ ਅਤੇ ਜਦੋਂ ਉੱਥੋਂ ਪੁਸ਼ਟੀ ਹੋਈ ਤਾਂ ਉਸ ਨੂੰ ਵਿਸ਼ਵਾਸ ਹੋਇਆ।
ਅਮਰੀਕਾ ਦੇ ਸਾਬਕਾ ਸੰਸਦ ਮੈਂਬਰ ਹੈਰੀ ਰੀਡ ਦਾ ਦੇਹਾਂਤ
NEXT STORY