ਵਾਸ਼ਿੰਗਟਨ, (ਭਾਸ਼ਾ)— ਪਾਕਿਸਤਾਨ ਨੂੰ ਟਰੰਪ ਸਰਕਾਰ ਵੱਡਾ ਝਟਕਾ ਦੇਣ ਜਾ ਰਹੀ ਹੈ। ਅਮਰੀਕਾ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਦੇਣ 'ਤੇ ਰੋਕ ਲਾ ਸਕਦਾ ਹੈ।ਇਸ ਦਾ ਕਾਰਨ ਹੈ ਕਿ ਪਾਕਿਸਤਾਨ ਨੇ ਅਮਰੀਕਾ ਤੋਂ ਸੁਪਰਦ ਕੀਤੇ ਗਏ ਅਤੇ ਵੀਜ਼ਾ ਖਤਮ ਹੋਣ ਮਗਰੋਂ ਵੀ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਅਮਰੀਕਾ ਨੇ ਉਸ 'ਤੇ ਕੁਝ ਪਾਬੰਦੀਆਂ ਲਾ ਦਿੱਤੀਆਂ ਹਨ।
ਵੀਜ਼ਾ ਦੇਣ 'ਤੇ ਰੋਕ ਦੀ ਸ਼ੁਰੂਆਤ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਤੋਂ ਹੋ ਸਕਦੀ ਹੈ। ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ 'ਚ ਅੰਬੈਸੀ ਸਬੰਧੀ ਕੰਮਕਾਜ 'ਚ ਫਿਲਹਾਲ 'ਕੋਈ ਬਦਲਾਅ ਨਹੀਂ' ਹੈ ਪਰ ਫੈਡਰਲ ਰਜਿਸਟਰੀ ਨੋਟੀਫਿਕੇਸ਼ਨ 'ਚ ਇਸ ਰੋਕ ਕਾਰਨ ਅਮਰੀਕਾ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੋਕ ਸਕਦਾ ਹੈ, ਜਿਸ ਦੀ ਸ਼ੁਰੂਆਤ ਉਸ ਦੇ ਉੱਚ ਅਧਿਕਾਰੀਆਂ ਤੋਂ ਹੋ ਸਕਦੀ ਹੈ।
ਪਾਕਿਸਤਾਨ ਉਨ੍ਹਾਂ 10 ਦੇਸ਼ਾਂ ਦੀ ਸੂਚੀ 'ਚ ਨਵਾਂ ਦੇਸ਼ ਹੈ, ਜਿਨ੍ਹਾਂ 'ਤੇ ਅਮਰੀਕੀ ਕਾਨੂੰਨ ਤਹਿਤ ਰੋਕ ਲਾਗੂ ਕੀਤੀ ਗਈ ਹੈ, ਜਿਸ ਦੇ ਅਨੁਸਾਰ ਜਿਹੜੇ ਦੇਸ਼ ਅਮਰੀਕਾ 'ਚੋਂ ਕੱਢੇ ਗਏ ਅਤੇ ਵੀਜ਼ਾ ਖਤਮ ਹੋਣ ਦੇ ਬਾਅਦ ਵੀ ਇੱਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਲੈਣਗੇ, ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵੀਜ਼ਾ ਨਹੀਂ ਦੇਵੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਤੋਂ ਜਦ ਸੰਘੀ ਰਜਿਸਟਰ ਦੀ ਨੋਟੀਫਿਕੇਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ,''ਪਾਕਿਸਤਾਨ ਦੀ ਅੰਬੈਸੀ ਸਬੰਧੀ ਕੰਮ-ਕਾਜ 'ਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਅਮਰੀਕਾ ਤੇ ਪਾਕਿਸਤਾਨ ਸਰਕਾਰਾਂ ਵਿਚਕਾਰ ਚੱਲ ਰਿਹਾ ਦੋ-ਪੱਖੀ ਮੁੱਦਾ ਹੈ ਅਤੇ ਅਸੀਂ ਇਸ ਸਮੇਂ ਬਾਰੀਕੀਆਂ 'ਚ ਨਹੀਂ ਜਾਣਾ ਚਾਹੁੰਦੇ। ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦਾ ਮੰਨਣਾ ਹੈ ਕਿ ਇਸ ਨਾਲ ਪਾਕਿਸਤਾਨ ਲਈ ਨਵੀਆਂ ਮੁਸ਼ਕਲਾਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦਾ ਰਿਹਾ ਹੈ।
ਸ਼੍ਰੀਲੰਕਾ 'ਚ ਹੋਰ ਧਮਾਕੇ ਹੋਣ ਦਾ ਖਦਸ਼ਾ,US ਨੇ ਦਿੱਤੀ ਇਹ ਸਲਾਹ
NEXT STORY