ਵਾਸ਼ਿੰਗਟਨ - ਅਮਰੀਕੀ ਅਧਿਕਾਰੀਆਂ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਹੱਗਸ ਨਾਟ ਵਾਲਸ (ਗਲੇ ਮਿਲੇ ਨਾ ਕੰਧ ਖੜ੍ਹੀ ਕਰੋ)' ਨੂੰ ਰੱਦ ਕਰ ਦਿੱਤਾ। ਆਯੋਜਕਾਂ ਨੇ ਇਹ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ 2016 ਤੋਂ ਆਯੋਜਿਤ ਹੁੰਦਾ ਆ ਰਿਹਾ ਹੈ ਅਤੇ ਇਸ 'ਚ ਕੁਝ ਮਿੰਟ ਲਈ ਉਨ੍ਹਾਂ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਗਲੇ ਲਾਉਣ ਦਾ ਮੌਕਾ ਮਿਲਦਾ ਹੈ ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕਾਰਨ ਵੱਖ ਹੋ ਗਏ।
ਕਰੀਬ 150 ਪਰਿਵਾਰਾਂ ਨੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਰਜਿਸ਼ਟ੍ਰੇਸ਼ਨ ਵੀ ਕਰਾ ਲਿਆ ਸੀ। ਇਹ 'ਅਬਰਾਜੋਸ ਨੋ ਮੁਰੋਸ' (ਹੱਗਸ ਨਾਟ ਵਾਲਸ) ਦਾ 7ਵਾਂ ਪ੍ਰੋਗਰਾਮ ਹੈ। ਇਹ ਸ਼ਨੀਵਾਰ ਨੂੰ ਮੈਕਸੀਕੋ ਦੇ ਸਿਓਦਾਦ ਜੁਆਰੇਜ ਅਤੇ ਅਮਰੀਕੀ ਸ਼ਹਿਰ ਟੈਕਸਾਸ ਦੇ ਅਲ ਪਾਸੋ ਦੀ ਸਰਹੱਦ 'ਤੇ ਆਯੋਜਿਤ ਹੋਣਾ ਸੀ। ਬਾਰਡਰ ਨੈੱਟਵਰਕ ਆਫ ਹਿਊਮਨ ਰਾਈਟਸ (ਆਰ. ਐੱਫ. ਡੀ. ਐੱਚ.) ਨੇ ਇਕ ਬਿਆਨ 'ਚ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਸਰਹੱਦ ਏਜੰਸੀਆਂ ਅਤੇ ਸੰਸਥਾਵਾਂ ਨੇ ਇਸ ਇਤਿਹਾਸਕ ਪ੍ਰੋਗਰਾਮ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।
ਬ੍ਰਿਟਿਸ਼ ਪ੍ਰਧਾਨ ਮੰਤਰੀ ਮੇਅ ਨੇ ਜਲਿਆਂਵਾਲਾ ਬਾਗ ਕਤਲਕਾਂਡ 'ਤੇ ਨਹੀਂ ਮੰਗੀ ਮੁਆਫੀ
NEXT STORY