ਵਾਸ਼ਿੰਗਟਨ-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ 'ਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਸੰਸਦ ਦੇ ਇਲਾਕੇ ਕੈਪਿਟਲ ਹਿੱਲ ਨੂੰ ਪੁਲਸ ਨੇ ਬੰਦ ਕਰ ਦਿੱਤਾ। ਪੁਲਸ ਨੇ ਸਾਰੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਸ਼ੱਕੀ ਨੇ ਕਾਰ ਨਾਲ ਬੈਰੀਕੇਡਿੰਗ ਨੂੰ ਟੱਕਰ ਮਾਰੀ ਜਿਸ ਨਾਲ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਉਥੇ ਪੁਲਸ ਦੀ ਜਵਾਬੀ ਕਾਰਵਾਈ 'ਚ ਸ਼ੱਕੀ ਨੂੰ ਗੋਲੀ ਲੱਗ ਗਈ। ਜ਼ਖਮੀ ਸ਼ੱਕੀ ਨੂੰ ਹਸਪਤਾਲ ਲਿਆਇਆ ਗਿਆ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਗਰਮੀ ਨੇ ਤੋੜਿਆ 111 ਸਾਲ ਦਾ ਰਿਕਾਰਡ, ਲੋਕਾਂ ਨੇ ਕੀਤਾ ਸਮੁੰਦਰੀ ਤੱਟਾਂ ਦਾ ਰੁਖ
ਵਾਸ਼ਿੰਗਟਨ 'ਚ ਕੈਪਿਟਲ ਬਿਲਡਿੰਗ ਦੇ ਨੇੜਲ਼ੇ ਇਲਾਕਿਆਂ 'ਚ ਗੋਲੀਬਾਰੀ ਦੀ ਆਵਾਜ਼ ਸੁਣੇ ਜਾਣ ਤੋਂ ਬਾਅਦ ਤੁਰੰਤ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੇ ਨਾਲ ਹੀ ਪੂਰੇ ਇਲਾਕੇ 'ਚ ਤਾਲਾਬੰਦੀ ਕਰ ਦਿੱਤੀ ਗਈ। ਕੈਪਿਟਲ ਪੁਲਸ ਨੇ ਦੱਸਿਆ ਕਿ ਬਾਹਰੀ ਹਮਲੇ ਦੇ ਖਤਰੇ ਕਾਰਣ ਪੂਰੇ ਕੈਪਿਟਲ ਹਿਲ 'ਚ ਤਾਲਾਬੰਦੀ ਐਲਾਨ ਕਰ ਦਿੱਤੀ ਗਈ ਅਤੇ ਸਾਰੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਜੇਕਰ ਇਲਾਕੇ ਤੋਂ ਦੂਰ ਹਨ ਤਾਂ ਕੈਪਿਟਲ ਬਿਲਡਿੰਗ 'ਚ ਜਾਣ ਦੀ ਕੋਸ਼ਿਸ਼ ਨਾ ਕਰਨ ਅਤੇ ਜਿਹੜੇ ਲੋਕ ਅੰਦਰ ਹਨ ਉਹ ਅੰਦਰ ਹੀ ਰਹਿਣ। ਦਰਅਸਲ, ਜਨਵਰੀ ਮਹੀਨੇ 'ਚ ਕੈਪਿਟਲ ਹਿੱਲ 'ਚ ਹਿੰਸਾ ਕਾਰਣ ਕਈ ਲੋਕ ਮਾਰੇ ਗਏ ਸਨ ਅਤੇ ਸ਼ਰਾਰਤੀ ਅਨਸਰਾਂ ਨੇ ਕੈਪਿਟਲ ਹਿਲ 'ਤੇ ਹਮਲਾ ਕੀਤਾ। ਇਸ ਮਾਮਲੇ 'ਚ ਉਸ ਸਮੇਂ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ 'ਤੇ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਸਨ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ 'ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ : ਅਮਰੀਕਾ 'ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ, ਮਾਹਿਰਾਂ ਨੇ ਜਤਾਈ ਚਿੰਤਾ
NEXT STORY