ਵਾਸ਼ਿੰਗਟਨ (ਇੰਟ.)– ਅਮਰੀਕਾ ਐੱਚ1ਬੀ ਵੀਜ਼ਾ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਪਹਿਲ ਕਰਨ ਜਾ ਰਿਹਾ ਹੈ। ਇਸ ਪਹਿਲ ਸਦਕਾ ਸਟਾਰਟਅਪ ਕੰਪਨੀਆਂ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਨੌਕਰੀ ’ਤੇ ਰੱਖ ਸਕਣਗੀਆਂ। ਇਹੀ ਨਹੀਂ, ਗ੍ਰੀਨ ਕਾਰਡ ਹਾਸਲ ਕਰਨਾ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੌਖਾਲਾ ਹੋ ਜਾਏਗਾ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਪਹੁੰਚੇ ਜਰਮਨੀ (ਤਸਵੀਰਾਂ)
ਅਮਰੀਕਾ ਦੇ ਇਸ ਕਦਮ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਵੇਗਾ ਕਿਉਂਕਿ ਭਾਰਤ ਦੀਆਂ ਕਈ ਕੰਪਨੀਆਂ ਇਸੇ ਵੀਜ਼ਾ ਰਾਹੀਂ ਅਮਰੀਕਾ ’ਚ ਕੰਮ ਕਰਦੀਆਂ ਹਨ। ਦਰਅਸਲ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਨੇ ਐੱਚ1ਬੀ ਵੀਜ਼ਾ ਦੇ ਨਿਯਮਾਂ ’ਚ ਕਈ ਬਦਲਾਅ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰਸਤਾਵ 2023 ਦੇ ਰੈਗੂਲੇਟਰੀ ਏਜੰਡੇ ਦਾ ਹੀ ਹਿੱਸਾ ਹੈ।ਇਸ ’ਚ ਦੂਜੇ ਰੈਗੂਲੇਸ਼ਨਸ ਨੂੰ ਵੀ ਸੋਧਣਾ ਸ਼ਾਮਲ ਹੈ, ਜਿਸ ਨਾਲ ਇਹ ਪ੍ਰਕਿਰਿਆ ਹੋਰ ਜ਼ਿਆਦਾ ਸੁਚਾਰੂ ਹੋਵੇਗੀ ਅਤੇ ਐੱਚ1ਬੀ ਰਜਿਸਟ੍ਰੇਸ਼ਨ ਸਿਸਟਮ ’ਚ ਧੋਖਾਦੇਹੀ ਅਤੇ ਦੁਰਵਰਤੋਂ ਦੀਆਂ ਸੰਭਾਵਨਾਵਾਂ ਘੱਟ ਕਰੇਗੀ। ਇਨ੍ਹਾਂ ਪ੍ਰਸਤਾਵਿਤ ਬਦਲਾਅ ’ਚੋਂ ਇਕ ਬਦਲਾਅ ਐੱਚ1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਹੋਲਡਰਸ ਲਈ ਮੌਜੂਦਾ ਤਨਖਾਹ ਦਰਾਂ ਨੂੰ ਵਧਾਉਣ ਦਾ ਵੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਪਹੁੰਚੇ ਜਰਮਨੀ (ਤਸਵੀਰਾਂ)
NEXT STORY