ਵਾਸ਼ਿੰਗਟਨ — ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਤਿੱਬਤ ਭਾਈਚਾਰੇ ਦੇ ਚੀਨ ਗਣਰਾਜ ਵਲੋਂ ਸ਼ੋਸ਼ਣ, ਤਿੱਬਤੀਆਂ ਦੀ ਧਾਰਮਿਕ ਸੁਤੰਰਤਾ ਅਤੇ ਚੀਨ 'ਚ ਸੱਭਿਆਚਾਰਕ ਪਰੰਪਰਾਵਾਂ 'ਤੇ ਸਖਤ ਪਾਬੰਦੀਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ।
ਪੋਮਪੀਓ ਨੇ ਇਥੇ ਇਕ ਬਿਆਨ ਵਿਚ ਕਿਹਾ, ਮੈਨੂੰ ਲੋਕਤੰਤ ਬਿਊਰੋ, ਮਨੁੱਖੀ ਅਧਿਕਾਰ ਅਤੇ ਕੀਰਤ ਦੇ ਸਹਾਇਕ ਸਕੱਤਰ ਰਾਬਰਟ ਏ ਡੇਸਟਰੋ ਨੂੰ ਤਿੱਬਤੀ ਮਾਮਲਿਆਂ ਦਾ ਕੁਆਰਡੀਨੇਟਰ ਬਣਾਏ ਜਾਣ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਕੋਆਰਡੀਨੇਟਰ ਚੀਨ ਅਤੇ ਤਿੱਬਤੀ ਅਧਿਆਤਮਕ ਨੇਤਾ ਦਲਾਈਲਾਮਾ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਵਿਚਕਾਰ ਗੱਲਬਾਤ ਨੂੰ ਵਧਾਉਣ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨਗੇ ਅਤੇ ਇਸ ਦੇ ਨਾਲ ਹੀ ਤਿੱਬਤ ਦੀ ਧਾਰਮਿਕ ਅਤੇ ਭਾਸ਼ਾਈ ਪਛਾਣ ਦੀ ਰੱਖਿਆ ਕਰਨ ਲਈ ਕੰਮ ਕਰਨਗੇ।
ਪੋਮਪਿਓ ਨੇ ਕਿਹਾ ਸੰਯੁਕਤ ਰਾਜ ਅਮਰੀਕਾ ਤਿੱਬਤੀ ਭਾਈਚਾਰੇ ਦੇ ਪੀਪਲਸ ਰੀਪਬਲਿਕ ਆਫ ਚਾਈਨਾ ਵਲੋਂ ਸ਼ੋਸ਼ਣ ਕਾਰਨ ਚਿੰਤਤ ਹਨ ਜਿਸ ਵਿਚ ਤਿੱਬਤੀ ਖੇਤਰ 'ਚ ਵਿਗੜਦੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਤਿੱਬਤੀਆਂ ਦੀ ਧਾਰਮਿਕ ਸੁਤੰਰਤਾ ਅਤੇ ਸੱਭਿਆਚਾਰਕ ਪਰੰਪਰਾਵਾਂ 'ਤੇ ਗੰਭੀਰ ਪਾਬੰਦੀਆਂ ਸ਼ਾਮਲ ਹਨ।
PDM ਦੀ ਸਰਕਾਰ ਵਿਰੋਧੀ ਰੈਲੀ 'ਚ ਹਿੰਦੂ ਪੱਤਰਕਾਰ ਨਾਲ ਕੁੱਟਮਾਰ
NEXT STORY