ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਹੋਣ 'ਤੇ ਅਮਰੀਕਾ ਹੋਰ ਦੇਸ਼ਾਂ ਨੂੰ ਇਸ ਦੀ ਸਪਲਾਈ ਕਰੇਗਾ। ਟਰੰਪ ਨੇ ਕਿਹਾ,"ਜਦ ਕੋਰੋਨਾ ਟੀਕਾ ਤਿਆਰ ਹੋ ਜਾਵੇਗਾ ਤਾਂ ਅਸੀਂ ਦੁਨੀਆ ਦੇ ਹੋਰ ਦੇਸ਼ਾਂ ਵਿਚ ਇਸ ਦੀ ਸਪਲਾਈ ਕਰਾਂਗੇ ਜਿਵੇਂ ਕਿ ਅਸੀਂ ਵੈਂਟੀਲੇਟਰ ਅਤੇ ਹੋਰ ਜ਼ਰੂਰੀ ਵਸਤਾਂ ਦੀ ਕੀਤੀ ਸੀ।" ਇਕ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਨੂੰ ਇਸ ਸਾਲ ਦੇ ਅਖੀਰ ਵਿਚ ਜਾਂ 2021 ਦੀ ਸ਼ੁਰੂਆਤ ਵਿਚ ਕੋਰੋਨਾ ਟੀਕਾ ਬਣਨ ਦੀ ਉਮੀਦ ਹੈ।
ਸੋਮਵਾਰ ਨੂੰ ਰਾਸ਼ਟਰੀ ਸਿਹਤ ਸੰਸਥਾਨ ਨੇ ਕਿਹਾ ਕਿ ਅਮਰੀਕੀ ਵਿਗਿਆਨੀਆਂ ਨੇ ਜੈਵ ਉਦਯੋਗਿਕ ਕੰਪਨੀ ਮਾਰਡਨ ਵਲੋਂ ਵਿਕਸਿਤ ਸੰਭਾਵਿਤ ਟੀਕੇ ਦੇ ਤੀਜੇ ਪੜਾਅ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 43 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 1,49,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਆਸਟ੍ਰੇਲੀਆ 'ਚ ਚੀਨੀ ਵਿਦਿਆਰਥੀਆਂ ਦੀ ਵਰਚੁਅਲ ਕਿਡਪੈਨਿੰਗ ਦੀ ਘਪਲੇਬਾਜ਼ੀ
NEXT STORY