ਤਿਆਨਜਿਨ (ਚੀਨ)- ਅਮਰੀਕਾ ਦੀ ਉੱਪ ਵਿਦੇਸ਼ ਮੰਤਰੀ ਵੇਂਡੀ ਸ਼ੇਰਮਨ ਅਤੇ ਅਮਰੀਕੀ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਚੀਨ ਨਾਲ ਤਣਾਅਪੂਰਨ ਸੰਬੰਧਾਂ 'ਤੇ ਚਰਚਾ ਕਰਨ ਲਈ ਸੋਮਵਾਰ ਨੂੰ ਇੱਥੇ ਪਹੁੰਚੇ। ਸ਼ੇਰਮਨ ਚੀਨ ਦੇ ਉੱਪ ਵਿਦੇਸ਼ ਮੰਤਰੀ, ਅਮਰੀਕਾ ਅਤੇ ਚੀਨ ਦੇ ਸੰਬੰਧਾਂ ਦੇ ਇੰਚਾਰਜ ਸ਼ੇਈ ਫੇਂਗ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਤਿਆਨਜਿਨ ਸ਼ਹਿਰ ਦੇ ਰਿਜਾਰਟ 'ਚ ਬੈਠਕਾਂ ਕਰੇਗੀ। ਕਰੀਬ 6 ਮਹੀਨੇ ਪਹਿਲਾਂ ਜੋਅ ਬਾਈਡੇਨ ਦੇ ਅਮਰੀਕਾ 'ਚ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਉਹ ਚੀਨ ਦੀ ਯਾਤਰਾ ਕਰਨ ਵਾਲੀ ਸਭ ਤੋਂ ਉੱਚੇ ਰੈਂਕ ਦੀ ਪਹਿਲੀ ਅਮਰੀਕੀ ਅਧਿਕਾਰੀ ਹੈ।
ਅਮਰੀਕਾ ਦੇ ਸਾਬਕਾ ਡੋਨਾਲਡ ਟਰੰਪ ਦੇ ਕਾਰਜਕਾਲ 'ਚ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਤ ਬਹੁਤ ਖ਼ਰਾਬ ਹੋ ਗਏ ਸਨ ਅਤੇ ਤਕਨਾਲੋਜੀ, ਸਾਈਬਰ ਸੁਰੱਖਿਆ, ਮਨੁੱਖੀ ਅਧਿਕਾਰ ਅਤੇ ਹੋਰ ਮਾਮਲਿਆਂ 'ਤੇ ਦੋਹਾਂ ਵਿਚਾਲੇ ਤਣਾਅ ਦੀ ਸਥਿਤੀ ਹੈ। ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਾਰਤਾਵਾਂ ਦਾ ਮਕਸਦ ਕਿਸੇ ਵਿਸ਼ੇਸ਼ ਮਾਮਲੇ 'ਤੇ ਚਰਚਾ ਕਰਨਾ ਨਹੀਂ ਹੈ, ਸਗੋਂ ਉੱਚ ਪੱਧਰੀ ਗੱਲਬਾਤ ਦੇ ਮਾਧਿਅਮ ਨਾਲ ਖੁੱਲ੍ਹੇ ਰੱਖਣਾ ਹੈ। ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦਰਮਿਆਨ ਵੀ ਅਕਤੂਬਰ ਦੇ ਅੰਤ 'ਚ ਰੋਮ 'ਚ ਜੀ-20 ਸਿਖਰ ਸੰਮੇਲਨ ਤੋਂ ਵੱਖ ਬੈਠਕ ਹੋ ਸਕਦੀ ਹੈ।
ਨਿਊਜ਼ੀਲੈਂਡ 'ਚ ਕਰੀਬ 45 ਹਜ਼ਾਰ ਲੋਕ ਹੇਪੇਟਾਈਟਸ-ਸੀ ਨਾਲ ਪੀੜਤ
NEXT STORY