ਵਾਸ਼ਿੰਗਟਨ (ਬਿਊਰੋ): ਇਕ ਪਾਸੇ ਜਿੱਥੇ ਪੂਰਾ ਅਮਰੀਕਾ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ ਉੱਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੱਕ ਹਾਰ ਨਹੀਂ ਮੰਨੀ ਹੈ। ਬਿਡੇਨ ਦੀ ਜਿੱਤੇ ਦੀ ਘੋਸ਼ਣਾ 'ਤੇ ਕਰੀਬ 5 ਘੰਟੇ ਚੁੱਪ ਰਹਿਣ ਦੇ ਬਾਅਦ ਟਰੰਪ ਨੇ ਟਵੀਟ ਕੀਤਾ ਅਤੇ ਖੁਦ ਦੇ ਜਿੱਤਣ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਚੋਣ ਪ੍ਰਕਿਰਿਆ ਵਿਚ ਵੱਡੇ ਪੱਧਰ 'ਤੇ ਧੋਖਾਧੜੀ ਹੋਣ ਦਾ ਦੋਸ਼ ਲਗਾਇਆ ਹੈ।
ਟਰੰਪ ਨੇ ਟਵੀਟ ਕੀਤਾ,''ਸੁਪਰਵਾਈਜ਼ਰਾਂ ਨੂੰ ਕਾਊਟਿੰਗ ਰੂਮ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।ਇਹ ਚੋਣਾਂ ਮੈਂ ਹੀ ਜਿੱਤੀਆਂ ਹਨ ਅਤੇ ਮੈਨੂੰ 7 ਕਰੋੜ 10 ਲੱਖ ਵੈਧ ਵੋਟ ਮਿਲੇ ਹਨ। ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਕਈ ਗਲਤ ਚੀਜ਼ਾਂ ਹੋਈਆਂ ਹਨ, ਜਿਹਨਾਂ ਨੂੰ ਸੁਪਰਵਾਈਜ਼ਰਾਂ ਨੂੰ ਦੇਖਣ ਨਹੀਂ ਦਿੱਤਾ ਗਿਆ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।''
ਭਾਵੇਂਕਿ ਟਰੰਪ ਨੇ ਟਵੀਟ ਦੇ ਹੇਠਾਂ ਇਕ ਬਿਆਨ ਲਗਾ ਕੇ ਉਸ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਹੈ। ਟਵਿੱਟਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਚੁਣਾਵੀ ਧੋਖਾਧੜੀ ਦੇ ਬਾਰੇ ਵਿਚ ਇਹ ਦਾਅਵਾ ਵਿਵਾਦਿਤ ਹੈ।'' ਉੱਥੇ ਇਕ ਹੋਰ ਟਵੀਟ ਵਿਚ ਟਰੰਪ ਨੇ ਕਿਹਾ,''7 ਕਰੋੜ 10 ਲੱਖ ਵੈਧ ਵੋਟ। ਅਮਰੀਕੀ ਇਤਿਹਾਸ ਵਿਚ ਮੌਜੂਦਾ ਰਾਸ਼ਟਰਪਤੀ ਨੂੰ ਮਿਲਣ ਵਾਲੇ ਸਭ ਤੋਂ ਵੱਧ ਵੋਟ।''
ਅਸਲ ਵਿਚ ਰੀਪਬਲਿਕਨ ਪਾਰਟੀ ਨੇ ਦੋਸ਼ ਲਗਾਇਆ ਕਿ ਵੱਡੀ ਗਿਣਤੀ ਮੇਲ ਇਨ ਬੈਲੇਟਸ ਨਿਰਧਾਰਤ ਸਮੇਂ 8 ਵਜੇ ਦੇ ਬਾਅਦ ਆਏ। ਟਰੰਪ ਰੀਪਬਲਿਕਨ ਪਾਰਟੀ ਤੋਂ ਆਉਂਦੇ ਹਨ। ਪਾਰਟੀ ਨੇ ਕਿਹਾ,''ਨਿਯਮਾਂ ਦੇ ਮੁਤਾਬਕ,ਵੋਟਾਂ ਦੀ ਗਿਣਤੀ ਦਾ ਸਮਾਂ ਖਤਮ ਹੋ ਚੁੱਕਾ ਸੀ, ਇਸ ਲਈ ਇਹਨਾਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ ਸੀ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ 46ਵੇਂ ਰਾਸ਼ਟਰਪਤੀ ਚੋਣ ਲਈ ਹੋਈਆਂ ਚੋਣਾਂ ਦਾ ਨਤੀਜਾ ਆ ਗਿਆ ਹੈ। ਜੋ ਬਿਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਚੁਣੇ ਗਏ ਹਨ। ਬਿਡੇਨ ਨੇ 290 ਇਲੈਕਟੋਰਲ ਵੋਟ ਹਾਸਲ ਕੀਤੇ ਜਦਕਿ ਟਰੰਪ ਨੂੰ 214 ਵੋਟ ਮਿਲੇ।
ਸਿੱਖ ਨੇਸ਼ਨਜ਼ ਵੱਲੋਂ ਬਰੈਂਪਟਨ ਵਿਖੇ ਲਾਇਆ ਗਿਆ ਖੂਨਦਾਨ ਕੈਂਪ
NEXT STORY