ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਸ ਦੇ ਉਮੀਦਵਾਰ ਦੀ ਰੇਸ 'ਚ ਅੱਗੇ ਚੱਲ ਰਹੇ ਬਰਨੀ ਸੈਂਡਰਸ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ, ਜਿਸ ਮਗਰੋਂ ਸਾਬਕਾ ਉਪ ਰਾਸ਼ਟਰਪਤੀ ਅਤੇ ਜੋ ਬਾਈਡੇਨ ਲਈ ਰਸਤਾ ਲਗਭਗ ਸਾਫ ਹੋ ਗਿਆ ਹੈ। ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਅੱਜ ਇਸ ਦਾ ਐਲਾਨ ਕੀਤਾ ਅਤੇ ਨਾਲ ਹੀ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਬਰਨੀ ਕਸ਼ਮੀਰ ਮੁੱਦੇ 'ਤੇ ਗੈਰਜ਼ਰੂਰੀ ਬਿਆਨ ਦੇ ਕੇ ਵਿਵਾਦਾਂ ਵਿਚ ਘਿਰ ਚੁੱਕੇ ਹਨ ਜਦੋਂ ਉਨ੍ਹਾਂ ਨੇ ਆਰਟੀਕਲ 370 ਨਾਲ ਜੁੜੀਆਂ ਵਿਵਸਥਾਵਾਂ ਨੂੰ ਹਟਾਉਣ ਤੋਂ ਬਾਅਦ ਕਿਹਾ ਸੀ ਕਿ ਉਹ ਕਸ਼ਮੀਰ ਨੂੰ ਲੈ ਕੇ ਚਿੰਤਤ ਹਨ।
ਉਮੀਦਵਾਰੀ ਤੋਂ ਹੱਥ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਬਰਨੀ ਨੇ ਟਵੀਟ ਕੀਤਾ ਕਿ ਅੱਜ ਮੈਂ ਆਪਣਾ ਕੈਂਪੇਨ ਖਤਮ ਕਰ ਰਿਹਾ ਹਾਂ। ਕੈਂਪੇਨ ਭਾਵੇਂ ਖਤਮ ਹੋ ਗਿਆ ਹੋਵੇ ਪਰ ਨਿਆ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਜ਼ਮੀਨੀ ਪੱਧਰ ਦੇ ਇਕ ਬਿਹਤਰੀਨ ਚੋਣ ਕੈਂਪੇਨ ਵਿਚ ਸਾਥ ਦੇਣ ਲਈ ਹਰ ਕਿਸੇ ਦਾ ਧੰਨਵਾਦ ਕਰਦਾ ਹਾਂ, ਜਿਸ ਦਾ ਸਾਡੇ ਦੇਸ਼ ਨੂੰ ਬਦਲਣ ਦੀ ਦਿਸ਼ਾ ਵਿਚ ਵੱਡਾ ਪ੍ਰਭਾਵ ਰਿਹਾ ਹੈ। ਸੈਂਡਰਸ ਨੇ ਜਦੋਂ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਨੂੰ ਲੱਗਾ ਸੀ ਕਿ ਉਹ 2016 ਦੇ ਮੈਜਿਕ ਨੂੰ ਦੋਹਰਾ ਦੇਣਗੇ। ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ਵਿਚ ਹਾਰਟ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਕੇ ਮੈਦਾਨ ਵਿਚ ਨਿੱਤਰੇ ਹਨ ਪਰ ਉਨ੍ਹਾਂ ਨੂੰ ਉਸ ਹਿਸਾਬ ਨਾਲ ਹਮਾਇਤ ਨਹੀਂ ਮਿਲ ਸਕੀ।
ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਉਨ੍ਹਾਂ ਦੀ ਸਮਾਜਵਾਦੀ ਸੋਚ ਵੋਟਰਾਂ ਨੂੰ ਖਿੱਚ ਸਕੇਗੀ ਜਾਂ ਨਹੀਂ। ਸਤੰਬਰ ਵਿਚ ਇਕ ਸਭਾ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਸ਼ਮੀਰ ਦੇ ਹਾਲਾਤ 'ਤੇ ਕਾਫੀ ਚਿੰਤਤ ਹਨ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੀ ਹਮਾਇਤ ਵਿਚ ਖੁੱਲ ਕੇ ਗੱਲ ਕਰਨ। ਹਿਊਸਟਨ ਵਿਚ ਇਸਲਾਮਿਕ ਸੋਸਾਇਟੀ ਆਫ ਨਾਰਦਨ ਅਮਰੀਕਾ ਦੇ ਕਨਵੈਨਸ਼ਨ ਦੌਰਾਨ ਉਨ੍ਹਾਂ ਨੇ ਕਸ਼ਮੀਰ ਨੂੰ ਤੁਰੰਤ ਇੰਟਰਨੈੱਟ ਅਤੇ ਫੋਨ ਬਹਾਲੀ ਦੀ ਮੰਗ ਕੀਤੀ ਸੀ।
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਸੀ, ਜਦੋਂ ਭਾਰਤ ਹਰ ਮੰਚ 'ਤੇ ਕਹਿ ਚੁੱਕਾ ਸੀ ਕਿ ਕਸ਼ਮੀਰ ਨਾਲ ਜੁੜਿਆ ਫੈਸਲਾ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਕੋਈ ਦੇਸ਼ ਇਸ ਵਿਚ ਦਖਲ ਨਾ ਦੇਵੇ। ਡੈਮੋਕ੍ਰੇਟਿਕ ਦੇ ਪ੍ਰਾਇਮਰੀ ਚੋਣਾਂ ਵਿਚ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆਏ ਸੈਂਡਰਸ ਦੇ ਹਟਣ ਤੋਂ ਬਾਅਦ ਹੁਣ ਜੋ ਬਾਈਡੇਨ ਕਾਫੀ ਅੱਗੇ ਆ ਗਏ ਹਨ। ਵਾਰਮੋਟ ਤੋਂ ਸੈਨੇਟਰ ਬਾਈਡੇਨ ਦੇ ਐਲਾਨ ਤੋਂ ਬਾਅਦ ਹੁਣ ਬਾਈਡੇਨ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੇ ਮੁਕਾਬਲੇ ਖੜ੍ਹੇ ਹੋਣਗੇ।
ਕੋਵਿਡ-19 : ਇਟਲੀ 'ਚ ਮੱਧਮ ਪਈ ਮੌਤਾਂ ਦੀ ਰਫਤਾਰ, 24 ਘੰਟਿਆਂ 'ਚ ਹੋਈਆਂ 542 ਮੌਤਾਂ
NEXT STORY