ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ ਨੇ ਆਖਿਆ ਹੈ ਕਿ ਅਫਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਹੋਈ ਮੌਤ ਦੀ ਘਟਨਾ ਤੋਂ ਬਾਅਦ ਅਮਰੀਕਾ ਦੇ ਦੁਸ਼ਮਣ ਦੇਸ਼ ਵਿਚ ਘਰੇਲੂ ਹਾਲਾਤ ਦਾ ਫਾਇਦਾ ਚੁੱਕਣ ਦੀ ਫਿਰਾਕ ਵਿਚ ਹਨ ਤਾਂ ਜੋ ਅਮਰੀਕਾ ਨੂੰ ਨੁਕਸਾਨ ਪਹੁੰਚ ਸਕੇ।
46 ਸਾਲ ਦੇ ਫਲਾਇਡ ਦੀ ਮਿਨੀਯਾਪੋਲਸ ਵਿਚ 25 ਮਈ ਨੂੰ ਉਸ ਵੇਲੇ ਮੌਤ ਹੋ ਗਈ ਸੀ ਜਦ ਇਕ ਸ਼ਵੇਤ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਕੇ ਉਸ ਦੀ ਧੌਂਣ 'ਤੇ ਆਪਣਾ ਗੋਢਾ ਰੱਖ ਦਿੱਤਾ ਅਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਤੰਗੀ ਹੋਣ ਲੱਗੀ। ਓਬ੍ਰਾਇਨ ਨੇ ਫਲਾਇਡ ਦੀ ਮੌਤ ਖਿਲਾਫ ਪ੍ਰਦਰਸ਼ਨਾਂ ਵਿਚਾਲੇ ਪਿਛਲੇ ਹਫਤੇ ਆਪਣੇ ਸਲਾਹਕਾਰਾਂ ਦੇ ਨਾਲ ਫੋਨ ਕਾਲ ਵਿਚ ਆਖਿਆ ਸੀ ਕਿ ਸਾਡੇ ਦੁਸ਼ਮਣ ਮੌਜੂਦਾ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਅਮਰੀਕਾ ਅਤੇ ਮੁਕਤ ਦੁਨੀਆ ਨੂੰ ਨੁਕਸਾਨ ਪਹੁੰਚਾ ਸਕਣ। ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ।
ਅਮਰੀਕੀ ਮੀਡੀਆ ਕੰਪਨੀ ਪਾਲਿਟੀਕੋ ਵੱਲੋਂ ਵੀਰਵਾਰ ਨੂੰ ਜਾਰੀ ਓਬ੍ਰਾਇਨ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਮਰੀਕਾ ਦੇ ਵਿਰੋਧੀ ਆਪਣੇ ਮੰਦਭਾਗੇ ਯਤਨਾਂ ਵਿਚ ਅਸਫਲ ਰਹਿਣਗੇ। ਐਨ. ਐਸ. ਏ. ਨੇ ਕਿਹਾ ਕਿ ਹਰੇਕ ਅਮਰੀਕੀ ਮਿਨੀਯਾਪੋਲਸ ਵਿਚ ਫਲਾਇਡ ਦੀ ਮੌਤ ਕਾਰਨ ਗੁੱਸੇ ਵਿਚ ਹੈ। ਉਨ੍ਹਾਂ ਆਖਿਆ ਕਿ ਇਹ ਭਿਆਨਕ ਹੱਤਿਆ ਸੀ ਜਿਸ ਨੇ ਹਰ ਥਾਂ ਚੰਗੇ ਲੋਕਾਂ ਵਿਚ ਗੁੱਸਾ ਭਰ ਦਿੱਤਾ ਹੈ, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹਨ।
ਚੀਨ 'ਚ ਕੋਰੋਨਾ ਦੇ ਨਵੇਂ ਮਾਮਲੇ ਆਉਣ ਮਗਰੋਂ ਬੰਦ ਕੀਤੀਆਂ ਗਈਆਂ ਛੋਟੇ ਬੱਚਿਆਂ ਦੀਆਂ ਕਲਾਸਾਂ
NEXT STORY