ਸੋਲ - ਉੱਤਰ ਕੋਰੀਆ ਸਬੰਧੀ ਮਾਮਲਿਆਂ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈੇਡੇਨ ਦੇ ਵਿਸ਼ੇਸ਼ ਦੂਤ ਨੇ ਸੋਮਵਾਰ ਨੂੰ ਉਮੀਦ ਪ੍ਰਗਟਾਈ ਕਿ ਪਿਓਂਗਯਾਂਗ ਵਾਰਤਾ ਦੇ ਅਮਰੀਕੀ ਪ੍ਰਸ਼ਤਾਵ ’ਤੇ ਜਲਦੀ ਹੀ ਹਾਂ-ਪੱਖੀ ਪ੍ਰਤੀਕਿਰਿਆ ਦੇਵੇਗਾ। ਇਸ ਤੋਂ ਪਹਿਲਾਂ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਅਧਿਕਾਰੀਆਂ ਨੂੰ ਵਾਰਤਾ ਅਤੇ ਟਕਰਾਅ ਦੋਨਾਂ ਲਈ ਤਿਆਰ ਰਹਿਣ ਨੂੰ ਕਿਹਾ ਸੀ।
ਉੱਤਰ ਕੋਰੀਆ ਲਈ ਬਾਈਡੇਨ ਦੇ ਵਿਸ਼ੇਸ਼ ਪ੍ਰਤੀਨਿਧੀ ਸੁੰਗ ਕਿਮ ਦੱਖਣੀ ਕੋਰੀਆਈ ਅਤੇ ਜਾਪਾਨੀ ਅਧਿਕਾਰੀਆਂ ਨਾਲ ਵਾਰਤਾ ਕਰਨ ਲਈ ਸੋਲ ਵਿਚ ਹਨ। ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਅਮਰੀਕਾ ਦੀ ਅਗਵਾਈ ਵਿਚ ਉਸ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਦੋਨੋਂ ਦੇਸ਼ਾਂ ਵਿਚਾਲੇ ਕੂਟਨੀਤਕ ਅੜਿੱਕੇ ਪੈਦਾ ਹੋ ਗਏ ਹਨ। ਸੁੰਗ ਕਿਮ ਇਸੇ ਮਾਮਲੇ ਵਿਚ ਗੱਲ ਕਰਨ ਲਈ ਸੋਲ ਵਿਚ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਨੇਵਾ ਵਾਰਤਾ ਨਾਲ ਨਹੀਂ ਸੁਲਝੇ ਮਤਭੇਦ, ਨਵਲਨੀ ਮਾਮਲੇ ਸਬੰਧੀ ਰੂਸ ’ਤੇ ਹੋਰ ਪਾਬੰਦੀਆਂ ਲਗਾਏਗਾ ਅਮਰੀਕਾ
NEXT STORY