ਪੇਇਚਿੰਗ - ਚੀਨ ਨੇ ਅਮਰੀਕਾ 'ਤੇ ਕੋਰੋਨਾਵਾਇਰਸ ਨੂੰ ਲੈ ਕੇ ਡਰ ਅਤੇ ਦਹਿਸ਼ਤ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਆਖਿਆ ਕਿ ਅਮਰੀਕਾ ਨੇ ਕੋਈ ਠੋਸ ਸਹਾਇਤਾ ਮੁਹੱਈਆ ਨਹੀਂ ਕਰਾਈ ਹੈ ਅਤੇ ਇਸ ਨੂੰ ਲੈ ਕੇ ਉਹ ਸਿਰਫ ਦਹਿਸ਼ਤ ਪੈਦਾ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਆਖਿਆ ਕਿ ਅਮਰੀਕਾ ਪਹਿਲਾ ਦੇਸ਼ ਹੈ, ਜਿਸ ਨੇ ਆਪਣੇ ਦੂਤਘਰ ਦੇ ਸਟਾਫ ਨੂੰ ਬੁਲਾਉਣਾ ਸ਼ੁਰੂ ਕੀਤਾ ਅਤੇ ਪਹਿਲਾ ਦੇਸ਼ ਹੈ ਜਿਸ ਨੇ ਚੀਨੀ ਯਾਤਰੀਆਂ ਦੇ ਅਮਰੀਕਾ ਵਿਚ ਆਉਣ 'ਤੇ ਪਾਬੰਦੀ ਲਾਈ।
ਹੁਆ ਨੇ ਆਖਿਆ ਕਿ ਜੋ ਉਸ ਨੇ ਕੀਤਾ ਹੈ ਉਹ ਸਿਰਫ ਡਰ ਪੈਦਾ ਕਰੇਗਾ ਅਤੇ ਇਸ ਨੂੰ ਵਧਾਵੇਗਾ, ਜਿਹਡ਼ੀ ਕਿ ਗਲਤ ਉਦਾਹਰਣ ਹੈ। ਉਨ੍ਹਾਂ ਨੇ ਨਾਲ ਹੀ ਆਖਿਆ ਕਿ ਸਾਨੂੰ ਉਮੀਦ ਹੈ ਕਿ ਦੁਨੀਆ ਭਰ ਦੇ ਦੇਸ਼ ਵਿਗਿਆਨ ਆਧਾਰਿਤ ਦਾਅਵਿਆਂ ਦੇ ਆਧਾਰ 'ਤੇ ਆਪਣੀ ਸਲਾਹ ਬਣਾਉਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 8 ਲੋਕ ਵਾਇਰਸ ਦੀ ਲਪੇਟ ਵਿਚ ਆਏ ਹਨ। ਉਸ ਨੇ ਪਿਛਲੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨੂੰ ਜਨ ਸਿਹਤ ਆਪਦਾ ਐਲਾਨ ਕਰਦੇ ਹੋਏ ਪਿਛਲੇ 2 ਹਫਤਿਆਂ ਵਿਚ ਚੀਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਿਰਕਾਂ ਦੇ ਦੇਸ਼ ਵਿਚ ਐਂਟਰੀ 'ਤੇ ਅਸਥਾਈ ਪਾਬੰਦੀ ਲਾ ਦਿੱਤੀ ਸੀ।
ਨਵੀਂ ਪਾਬੰਦੀ ਵਾਇਰਸ ਦੀ ਲਪੇਟ ਵਿਚ ਆਏ ਹੁਬੇਈ ਸੂਬੇ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਿਰਕਾਂ 'ਤੇ ਵੀ ਲਾਗੂ ਹੋਵੇਗੀ। ਹੁਬੇਈ ਦੀ ਰਾਜਧਾਨੀ ਵੁਹਾਨ ਵਿਚ ਦਸੰਬਰ ਵਿਚ ਕੋਰੋਨਾਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਵਾਇਰਸ ਦੁਨੀਆ ਭਰ ਵਿਚ ਫੈਲ ਗਿਆ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਯਾਤਰਾ ਪਾਬੰਦੀ ਲਗਾਉਣ ਦੇ ਬਾਵਜੂਦ ਇਹ ਵਾਇਰਸ 24 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਗਲੋਬਲ ਸਿਹਤ ਸੰਗਠਨ ਇਸ ਨੂੰ ਪਹਿਲਾਂ ਹੀ ਗਲੋਬਲ ਸਿਹਤ ਆਪਦਾ ਐਲਾਨ ਕਰ ਚੁੱਕਿਆ ਹੈ। ਇਸ ਦੀ ਲਪੇਟ ਵਿਚ ਆਉਣ ਨਾਲ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਹਜ਼ਾਰ ਦੇ ਕਰੀਬ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਚੀਨ ਤੋਂ ਇਲਾਵਾ ਫਿਲੀਪੀਨ ਵਿਚ ਇਸ ਨਾਲ ਇਕ ਵਿਅਕਤੀ ਦੀ ਜਾਨ ਗਈ ਹੈ।
ਡੇਟੋਲ ਦੇ ਇਸਤੇਮਾਲ ਨਾਲ ਨਹੀਂ ਹੁੰਦੈ ਕੋਰੋਨਾਵਾਇਰਸ, ਕੰਪਨੀ ਨੇ ਦਿੱਤੀ ਸਫਾਈ
NEXT STORY