ਹਵਾਨਾ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਹਵਾਨਾ ਨੂੰ ਛੱਡ ਕੇ ਕਿਊਬਾ ਦੇ ਸਾਰੇ ਸ਼ਹਿਰਾਂ ਲਈ ਅਮਰੀਕੀ ਉਡਾਣਾਂ 'ਤੇ ਰੋਕ ਲਗਾ ਰਿਹਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਇਸ ਦੀ ਜਾਣਕਾਰੀ ਦਿੱਤੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਊਬਾ ਨਾਲ ਰਿਸ਼ਤਿਆਂ ਨੂੰ ਆਸਾਨ ਬਣਾਉਣ ਦੀ ਪਹਿਲ ਕੀਤੀ ਸੀ, ਅਜਿਹੇ 'ਚ ਇਹ ਫੈਸਲਾ ਪਿੱਛੇ ਹਟਣ ਵਰਗੇ ਕਦਮ ਵਾਲਾ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਆਵਾਜਾਈ ਵਿਭਾਗ ਮੱਧ ਕਿਊਬਾ 'ਚ ਸੈਂਟਾ ਕਲਾਰਾ ਨਾਲ ਪੂਰਬੀ ਹਿੱਸਿਆਂ ਦੇ ਕੁੱਝ ਸ਼ਹਿਰਾਂ 'ਚ ਦਸੰਬਰ ਤੋਂ ਉਡਾਣਾਂ 'ਤੇ ਰੋਕ ਲਗਾਉਣ ਦੀ ਘੋਸ਼ਣਾ ਕਰੇਗਾ। ਹਵਾਨਾ ਲਈ ਅਮਰੀਕੀ ਉਡਾਣਾਂ ਜਾਰੀ ਰਹਿਣਗੀਆਂ। ਅਜਿਹਾ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਕਾਨੂੰਨ ਤਹਿਤ ਕਿਊਬਾ 'ਚ ਸੈਲਾਨੀਆਂ 'ਤੇ ਲਗਾਈ ਰੋਕ ਦੇ ਚੱਲਦਿਆਂ ਅਜਿਹਾ ਕੀਤਾ ਜਾ ਰਿਹਾ ਹੈ। ਘੁੰਮਣ-ਫਿਰਨ ਲਈ ਇੱਥੋਂ ਉਡਾਣ ਭਰਨ ਵਾਲਿਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ। ਕਿਊਬਾਈ ਮੂਲ ਦੇ ਕਈ ਅਮਰੀਕੀ ਸੜਕ ਮਾਰਗਾਂ ਰਾਹੀਂ ਹਵਾਨਾ ਤੋਂ ਦੂਰ ਸਥਿਤ ਸ਼ਹਿਰਾਂ 'ਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਤੋਂ ਮਿਲਣ ਜਾਂਦੇ ਹਨ।
ਇਰਾਕ 'ਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਸ਼ੁਰੂ, 42 ਲੋਕਾਂ ਦੀ ਮੌਤ
NEXT STORY