ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਲੋਕਾਂ ਦੀ ਆਰਥਿਕ ਸਹਾਇਤਾ ਲਈ ਪਾਸ ਕੀਤੀ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨਾ ਜਾਰੀ ਹੈ। ਇਸੇ ਸੰਬੰਧ ਵਿੱਚ ਵਿੱਤੀ ਸੰਸਥਾ ਆਈ.ਆਰ.ਐਸ. ਮੁਤਾਬਕ ਤਕਰੀਬਨ 8 ਮਿਲੀਅਨ ਪ੍ਰੀਪੇਡ ਵੀਜ਼ਾ ਡੈਬਿਟ ਕਾਰਡ ਜੋ ਕਿ ਸਹਾਇਤਾ ਅਦਾਇਗੀ ਨਾਲ ਭਰੇ ਹੋਏ ਹਨ, ਲੋਕਾਂ ਨੂੰ ਡਾਕ ਰਾਹੀਂ ਭੇਜ ਰਿਹਾ ਹੈ।
ਏਜੰਸੀ ਮੁਤਾਬਕ, ਜੇ ਫੰਡ ਕਿਸੇ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਜਮ੍ਹਾ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਡਾਕ ਵਾਲੇ ਲਿਫਾਫਿਆਂ ਦਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਸ ਤੋਂ ਪਹਿਲਾਂ ਕੁਝ ਲੋਕਾਂ ਨੇ ਪਹਿਲੇ ਗੇੜ ਦੀ ਰਾਸ਼ੀ ਨਾਲ ਭਰੇ ਪ੍ਰੀਪੇਡ ਡੈਬਿਟ ਕਾਰਡਾਂ ਨੂੰ ਰੱਦ ਕਰ ਦਿੱਤਾ ਸੀ। ਉਸ ਸਮੇਂ ਵਿਭਾਗ ਵੱਲੋਂ ਲਿਫ਼ਾਫ਼ਿਆਂ ਨੂੰ ਸਪਸ਼ਟ ਤੌਰ 'ਤੇ ਆਈ.ਆਰ.ਐਸ. ਜਾਂ ਖਜ਼ਾਨਾ ਵਿਭਾਗ ਤੋਂ ਆਉਣ ਦੇ ਤੌਰ ਤੇ ਦਰਸਾਇਆ ਨਹੀਂ ਗਿਆ ਸੀ ਪਰ ਹੁਣ 600 ਡਾਲਰ ਦੀ ਅਦਾਇਗੀ ਵਾਲੇ ਡੈਬਿਟ ਕਾਰਡ ਚਿੱਟੇ ਲਿਫ਼ਾਫ਼ੇ ਵਿੱਚ ਖਜ਼ਾਨਾ ਵਿਭਾਗ ਨੂੰ ਪ੍ਰਦਰਸ਼ਿਤ ਕਰਦੀ ਮੋਹਰ ਨਾਲ ਭੇਜੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ : ਘਰ 'ਚ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚਿਆਂ ਦੀ ਦਰਦਨਾਕ ਮੌਤ
ਆਈ.ਆਰ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਭੁਗਤਾਨ ਲਈ ਯੋਗ ਜ਼ਿਆਦਾਤਰ ਲੋਕਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਹੈ, ਇਸ ਲਈ ਇਹਨਾਂ ਲੱਖਾਂ ਘਰਾਂ ਨੂੰ ਪੇਪਰ ਚੈਕ ਦੇ ਨਾਲ ਪ੍ਰੀਪੇਡ ਡੈਬਿਟ ਕਾਰਡ ਵੀ ਭੇਜੇ ਜਾ ਰਹੇ ਹਨ। ਇਸ ਸੰਬੰਧੀ ਆਈ.ਆਰ.ਐਸ. ਅਤੇ ਖਜ਼ਾਨਾ ਵਿਭਾਗ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਡਾਕ ਧਿਆਨ ਨਾਲ ਵੇਖਣ ਦੀ ਅਪੀਲ ਕੀਤੀ ਹੈ ਜਿਹਨਾਂ ਨੇ ਇਸ ਮਿਆਦ ਦੌਰਾਨ ਅਜੇ ਤੱਕ ਸਿੱਧੀ ਰਕਮ ਪ੍ਰਾਪਤ ਨਹੀਂ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਟਰੰਪ ਨੂੰ ਸੱਤਾ ਤੋਂ ਹਟਾਉਣ ਲਈ 25ਵੀਂ ਸੋਧ ਦੀ ਵਰਤੋਂ ਕਰ ਸਕਦੇ ਹਨ ਪੇਂਸ
NEXT STORY