ਇਸਲਾਮਾਬਾਦ (ਬਿਊਰੋ): ਅਮਰੀਕੀ ਸਰਕਾਰ ਸੀਰੀਆ ਵਿਚ ਸਰਗਰਮ ਪਾਕਿਸਤਾਨੀ ਅੱਤਵਾਦੀਆਂ ਦੀ ਭੂਮਿਕਾ ਦੀ ਜਾਂਚ ਕਰਨ ਜਾ ਰਹੀ ਹੈ। ਅਮਰੀਕਾ ਦੇ ਇਸ ਤਾਜ਼ਾ ਐਲਾਨ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਸਕਦੀਆਂ ਹਨ। ਜਿਹਨਾਂ ਨੇ ਹਾਲ ਹੀ ਵਿਚ FATF ਦੀ ਗ੍ਰੇ ਲਿਸਟ ਤੋਂ ਬਚਣ ਲਈ ਦੋ ਬਹੁਤ ਮਹੱਤਵਪੂਰਨ ਬਿੱਲਾਂ ਨੂੰ ਸੰਸਦ ਤੋਂ ਪਾਸ ਕਰਵਾਇਆ ਹੈ। ਇਮਰਾਨ ਚੀਨ ਦੀ ਮਦਦ ਨਾਲ ਪਾਕਿਸਤਾਨ ਨੂੰ FATF ਦੀ ਗ੍ਰੇ ਲਿਸਟ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਅਮਰੀਕਾ ਸਮਰਥਿਤ ਅਤੇ ਕੁਰਦ ਸੀਰੀਆਈ ਡੈਮੋਕ੍ਰੈਟਿਕ ਫੋਰਸ ਨੇ 29 ਪਾਕਿਸਤਾਨੀ ਅੱਤਵਾਦੀਆਂ ਦੇ ਨਾਵਾਂ ਦੀ ਲਿਸਟ ਸਾਂਝੀ ਕੀਤੀ ਹੈ। ਇਹ ਲੋਕ ਉਹਨਾਂ ਦੇ ਕਬਜ਼ੇ ਵਿਚ ਹਨ ਅਤੇ ਇਸਲਾਮਿਕ ਸਟੇਟ ਵੱਲੋਂ ਜੰਗ ਲੜ ਰਹੇ ਸਨ। ਆਈ.ਐੱਸ.ਆਈ.ਐੱਸ. ਨੇ ਇਰਾਕ ਅਤੇ ਸੀਰੀਆ ਵਿਚ ਪਿਛਲੇ ਕੁਝ ਸਾਲਾਂ ਵਿਚ ਜੰਮ ਕੇ ਕਤਲੇਆਮ ਕੀਤਾ। ਇਹਨਾਂ ਵਿਚੋਂ 4 ਪਾਕਿਸਤਾਨੀ ਅਜਿਹੇ ਹਨ, ਜਿਹਨਾਂ ਨੇ ਤੁਰਕੀ ਅਤੇ ਸੂਡਾਨ ਦੀ ਨਾਗਰਿਕਤਾ ਹਾਸਲ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ 29 ਪਾਕਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਵਿਚ 9 ਬੀਬੀਆਂ ਵੀ ਹਨ।
ਇਕ ਅੱਤਵਾਦੀ ਵਿਰੋਧੀ ਅਫਸਰ ਨੇ ਕਿਹਾ,''ਅਮਰੀਕੀ ਸੁਰੱਖਿਆ ਬਲ ਪਾਕਿਸਤਾਨੀ ਨਾਗਰਿਕਾਂ ਤੋਂ ਪੁੱਛਗਿੱਛ ਕਰ ਰਹੇ ਹਨ। ਉਹ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹਨਾਂ ਅੱਤਵਾਦੀਆਂ ਨੂੰ ਆਈ.ਐੱਸ ਵਿਚ ਸੀਰੀਆ ਕਿਸ ਨੇ ਭੇਜਿਆ। ਉਹਨਾਂ ਦੇ ਪਿਛਲੇ ਅੱਤਵਾਦੀ ਸਮੂਹਾਂ ਜਿਹੇ ਅਲ ਕਾਇਦਾ ਅਤੇ ਹੋਰ ਪਾਕਿਸਤਾਨੀ ਅੱਤਵਾਦੀਆਂ ਦੇ ਬਾਰੇ ਵਿਚ ਵੀ ਅਮਰੀਕੀ ਪਤਾ ਲਗਾ ਰਹੇ ਹਨ।''
ISKP ਦੇ ਚੀਫ ਅਸਲਮ ਫਾਰੂਕੀ ਦਾ ISI ਨਾਲ ਸਿੱਧਾ ਸੰਬੰਧ
ਅਧਿਕਾਰੀ ਨੇ ਕਿਹਾ,''ਕਿਉਂਕਿ ਪਾਕਿਸਤਾਨੀ ਖੁਫੀਆ ਏਜੰਸੀਆਂ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਆਫ ਖੋਰਾਸਾਨ ਸੂਬੇ (ISKP) ਦੇ ਨਾਲ ਮਿਲੀਆਂ ਹੋਈਆਂ ਹਨ, ਅਜਿਹੇ ਵਿਚ ਪੁੱਛਗਿੱਛ ਵਿਚ ਉਹਨਾਂ ਦੇ ਬਾਰੇ ਵਿਚ ਵੀ ਪਤਾ ਚੱਲ ਸਕਦਾ ਹੈ।'' ISKP ਦੇ ਅੱਤਵਾਦੀਆਂ ਨੇ ਕਾਬੁਲ ਵਿਚ ਗੁਰਦੁਆਰੇ 'ਤੇ ਹਮਲਾ ਕੀਤਾ ਸੀ। ਇਸ ਦੇ ਇਲਾਵਾ ਉਹਨਾਂ 'ਤੇ ਕਈ ਬੇਕਸੂਰ ਲੋਕਾਂ 'ਤੇ ਹਮਲਾ ਕਰਨ ਦਾ ਦੋਸ਼ ਹੈ। ISKP ਦਾ ਚੀਫ ਅਸਲਮ ਫਾਰੂਕੀ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਸ ਦਾ ਆਈ.ਐੱਸ.ਆਈ. ਨਾਲ ਸਿੱਧਾ ਸੰਬੰਧ ਹੈ। ਉਸ ਨੂੰ ਹਾਲ ਹੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਫਾਰੂਕੀ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਸੀ। ਫਾਰੂਕੀ ਇਨੀਂ ਦਿਨੀਂ ਅਫਗਾਨਿਸਤਾਨ ਸਰਕਾਰ ਦੀ ਹਿਰਾਸਤ ਵਿਚ ਹੈ ਅਤੇ ਅਫਗਾਨ ਸਰਕਾਰ ਨੇ ਪਾਕਿਸਤਾਨ ਦੀ ਹਵਾਲਗੀ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਚੀਨ ਦੀ ਮਦਦ ਨਾਲ ਵਿੱਤੀ ਕਾਰਵਾਈ ਟਾਸਕ ਫੋਰਸ ਦੀ ਗ੍ਰੇ ਲਿਸਟ ਵਿਚੋਂ ਨਿਕਲਣਾ ਚਾਹੁੰਦਾ ਹੈ ਪਰ ਇਸ ਨਵੇਂ ਖੁਲਾਸੇ ਨਾਲ ਭਾਰਤ ਦਾ ਇਹ ਦਾਅਵਾ ਪੱਕਾ ਹੋ ਗਿਆ ਹੈ ਕਿ ਪਾਕਿਸਤਾਨ ਅੱਤਵਾਦ ਦਾ ਕੇਂਦਰ ਹੈ। ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਜਿਹੇ ਅੱਤਵਾਦੀ ਗੁਟ ਜਿੱਥੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹਨ ਉੱਥੇ ਆਈ.ਐੱਸ.ਆਈ. ਦੇ ਇਸ਼ਾਰੇ 'ਤੇ ਤਾਲਿਬਾਨ, ਹੱਕਾਨੀ ਨੈੱਟਵਰਕ ਅਤੇ ISKP ਅਫਗਾਨਿਸਤਾਨ ਵਿਚ ਕਤਲੇਆਮ ਕਰਦੇ ਹਨ।
ਕੈਨੇਡਾ : ਨਸ਼ਿਆਂ ਦੀ ਦਲਦਲ ਨੇ ਰੋਲ ਦਿੱਤੀ ਜਵਾਨੀ, ਪੰਜਾਬੀਆਂ ਦੇ ਗੜ੍ਹ 'ਚ 900 ਤੋਂ ਵੱਧ ਮੌਤਾਂ
NEXT STORY