ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਫਗਾਨਿਸਤਾਨ ਵਿੱਚ ਕਾਬੁਲ ਏਅਰਪੋਰਟ ਦੇ ਬਾਹਰ ਵੀਰਵਾਰ ਨੂੰ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਅਮਰੀਕੀ ਸਰਵਿਸ ਮੈਂਬਰਾਂ ਅਤੇ ਹੋਰ ਲੋਕਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਦੇਣ ਲਈ ਅਮਰੀਕੀ ਕੈਪੀਟਲ ਵਿੱਚ ਰਾਸ਼ਟਰੀ ਝੰਡਿਆਂ ਨੂੰ ਝੁਕਾਇਆ ਗਿਆ। ਕੈਪੀਟਲ ਇਮਾਰਤ, ਵਾਈਟ ਹਾਊਸ ਦੇ ਝੰਡਿਆਂ ਤੋਂ ਇਲਾਵਾ ਨਾਟੋ ਦੇਸਾਂ ਦੇ ਹੈੱਡਕੁਆਰਟਰਾਂ ਵਿੱਚ ਵੀ ਝੰਡੇ ਝੁਕਾ ਕੇ ਲਹਿਰਾਏ ਗਏ। ਦਰਜਨਾਂ ਅਫਗਾਨਾਂ ਸਮੇਤ 13 ਅਮਰੀਕੀ ਸਰਵਿਸ ਮੈਂਬਰਾਂ ਦੇ ਮਾਰੇ ਜਾਨ ਤੋਂ ਬਾਅਦ ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਵੀਰਵਾਰ ਨੂੰ ਝੰਡੇ ਹੇਠਾਂ ਕਰਨ ਦੇ ਆਦੇਸ਼ ਦਿੱਤੇ। ਪੇਲੋਸੀ ਨੇ ਇੱਕ ਟਵੀਟ ਰਾਹੀਂ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਦੇਸ਼ ਮਾਰੇ ਗਏ ਸਾਰੇ ਨਿਰਦੋਸ਼ ਲੋਕਾਂ, ਜ਼ਖਮੀਆਂ ਅਤੇ ਸਾਰੇ ਪ੍ਰਭਾਵਿਤ ਪਰਿਵਾਰਾਂ ਲਈ ਪ੍ਰਾਰਥਨਾ ਕਰਦੇ ਹਨ। ਇਸੇ ਤਰ੍ਹਾਂ ਹੀ ਸ਼ੁੱਕਰਵਾਰ ਸਵੇਰੇ, ਨਾਟੋ ਦੇ ਸੱਕਤਰ-ਜਨਰਲ ਜੇਨਸ ਸਟੋਲਟੇਨਬਰਗ ਨੇ ਵੀ ਝੰਡੇ ਝੁਕਾਉਣ ਦੇ ਆਦੇਸ਼ ਦੀ ਘੋਸ਼ਣਾ ਕੀਤੀ।
ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ 'ਚ ਆਖਰੀ ਸੀ.ਆਈ.ਏ. ਚੌਕੀ ਨੂੰ ਕੀਤਾ ਤਬਾਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਰਲਿਨ 'ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਸੰਬੰਧੀ ਉਪਾਵਾਂ ਦਾ ਕੀਤਾ ਵਿਰੋਧ
NEXT STORY