ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਦੱਖਣੀ ਏਸ਼ੀਆ ਵਿਚ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦੇ ਸਾਂਝੇ ਹਿਤਾਂ 'ਤੇ ਤਰੱਕੀ ਲਈ ਭਵਿੱਖ ਵਿਚ ਪਾਕਿਸਤਾਨ ਸਰਕਾਰ ਅਤੇ ਉਸ ਦੇ ਲੋਕਾਂ ਨਾਲ ਮਜ਼ਬੂਤ ਸਬੰਧ ਬਣਾਉਣ ਨੂੰ ਲੈ ਕੇ ਆਸਵੰਦ ਹਨ। ਪਾਕਿਸਤਾਨ ਨੂੰ ਅੱਜ 72ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪੋਂਪੀਓ ਨੇ ਕਿਹਾ ਕਿ 7 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧਾਂ ਦੀ ਮਜ਼ਬੂਤ ਨੀਂਵ 'ਤੇ ਕਾਇਮ ਹਨ।
ਪੋਂਪੀਓ ਨੇ ਬਿਆਨ ਵਿਚ ਕਿਹਾ ਕਿ ਆਉਣ ਵਾਲੇ ਸਾਲਾਂ ਦੌਰਾਨ ਦੱਖਣੀ ਏਸ਼ੀਆ ਵਿਚ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦੇ ਬਰਾਬਰ ਹਿੱਤਾਂ ਦੀ ਤਰੱਕੀ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਅਤੇ ਉਸ ਦੇ ਲੋਕਾਂ ਨਾਲ ਕੰਮ ਕਰਨ ਦੇ ਮੌਕੇ ਭਾਲਦੇ ਹੋਏ ਅਸੀਂ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ। ਪਾਕਿਸਤਾਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਇਸਲਾਮਾਬਾਦ ਦੇ ਅੱਤਵਾਦੀ ਸਮੂਹਾਂ ਨੂੰ ਪਨਾਹ ਦੇਣ ਦੇ ਮੁੱਦੇ 'ਤੇ ਦੋ ਪੱਖੀ ਸਬੰਧਾਂ ਵਿਚ ਤਣਾਅ ਵਿਚਾਲੇ ਪਾਕਿਸਤਾਨ ਅਤੇ ਅਮਰੀਕਾ ਨੂੰ ਵਿਸ਼ਵਾਸ ਦੇ ਆਧਾਰ 'ਤੇ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿਚ ਉਸ ਵੇਲੇ ਤਣਾਅ ਪੈਦਾ ਹੋ ਗਿਆ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਲਾਮਾਬਾਦ 'ਤੇ ਵਾਸ਼ਿੰਗਟਨ ਤੋਂ ਧੋਖਾ ਅਤੇ ਚਲਾਕੀਆਂ ਕਰਨ ਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਦਾ ਦੋਸ਼ ਲਗਾਇਆ ਸੀ। ਅਮਰੀਕੀ ਕਾਂਗਰਸ ਨੇ ਪਾਕਿਸਤਾਨ ਰੱਖਿਆ ਸਹਾਇਤਾ ਨੂੰ ਘੱਟ ਕਰਕੇ 15 ਕਰੋੜ ਡਾਲਰ ਕਰਨ ਲਈ ਇਕ ਬਿੱਲ ਵੀ ਪਾਸ ਕੀਤਾ ਸੀ।
ਕੈਨੇਡਾ : ਐਡਮਿੰਟਨ 'ਚ ਵਾਪਰਿਆ ਸੜਕ ਹਾਦਸਾ, 2 ਲੋਕਾਂ ਦੀ ਮੌਤ
NEXT STORY