ਵਾਸ਼ਿੰਗਟਨ : ਅਮਰੀਕਾ ਨੇ ਬੁੱਧਵਾਰ ਨੂੰ ਭਾਰਤ, ਰੂਸ ਅਤੇ ਚੀਨ ਸਮੇਤ ਲਗਭਗ 15 ਦੇਸ਼ਾਂ ਦੀਆਂ 398 ਕੰਪਨੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ 'ਤੇ ਯੂਕਰੇਨ ਦੇ ਖਿਲਾਫ ਜੰਗ 'ਚ ਰੂਸ ਦੇ ਯੁੱਧ ਯਤਨਾਂ ਦੀ ਸਹਾਇਤਾ ਲਈ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਦਾ ਦੋਸ਼ ਹੈ।
ਅਮਰੀਕੀ ਖਜ਼ਾਨਾ ਅਤੇ ਵਿਦੇਸ਼ ਵਿਭਾਗਾਂ ਦੀ ਇਸ ਸਾਂਝੀ ਕਾਰਵਾਈ ਦਾ ਉਦੇਸ਼ ਉਨ੍ਹਾਂ 'ਤੀਜੇ ਧਿਰ ਦੇਸ਼ਾਂ' ਨੂੰ ਸਜ਼ਾ ਦੇਣਾ ਹੈ ਜਿਨ੍ਹਾਂ 'ਤੇ ਰੂਸ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਜਾਂ ਯੂਕਰੇਨ 'ਤੇ ਹਮਲੇ ਤੋਂ ਬਾਅਦ ਲਗਾਈਆਂ ਗਈਆਂ ਪੱਛਮੀ ਪਾਬੰਦੀਆਂ ਤੋਂ ਬਚਣ ਲਈ ਰੂਸ ਦੀ ਮਦਦ ਕਰਨ ਦਾ ਦੋਸ਼ ਹੈ। ਰੂਸ ਨੇ ਫਰਵਰੀ 2022 'ਚ ਯੂਕਰੇਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਦੀ ਅਗਵਾਈ 'ਚ ਕਈ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ।
ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਅਸਿੱਧੇ ਤੌਰ 'ਤੇ ਰੂਸ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨਾਲ ਸਬੰਧਤ 398 ਕੰਪਨੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ 'ਚੋਂ 274 ਕੰਪਨੀਆਂ 'ਤੇ ਰੂਸ ਨੂੰ ਐਡਵਾਂਸ ਤਕਨੀਕ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਰੂਸ ਅਧਾਰਤ ਰੱਖਿਆ ਅਤੇ ਨਿਰਮਾਣ ਫਰਮਾਂ ਵੀ ਪਾਬੰਦੀਆਂ ਦੇ ਅਧੀਨ ਕੰਪਨੀਆਂ ਵਿੱਚ ਸ਼ਾਮਲ ਹਨ। ਇਹ ਕੰਪਨੀਆਂ ਯੂਕਰੇਨ ਦੇ ਖਿਲਾਫ ਵਰਤੇ ਗਏ ਹਥਿਆਰਾਂ ਨਾਲ ਜੁੜੇ ਉਤਪਾਦਾਂ ਦਾ ਉਤਪਾਦਨ ਜਾਂ ਸੋਧ ਕਰਦੀਆਂ ਹਨ।
ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਰੂਸੀ ਰੱਖਿਆ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਰੱਖਿਆ ਕੰਪਨੀਆਂ ਦੇ ਸਮੂਹ ਅਤੇ ਚੀਨ ਸਥਿਤ ਕੰਪਨੀਆਂ 'ਤੇ ਵੀ ਕੂਟਨੀਤਕ ਪਾਬੰਦੀਆਂ ਲਗਾਈਆਂ ਹਨ। ਇਹ ਕੰਪਨੀਆਂ ਦੋਹਰੀ ਵਰਤੋਂ ਵਾਲੇ ਰੱਖਿਆ ਉਤਪਾਦਾਂ ਦੇ ਨਿਰਯਾਤ ਵਿੱਚ ਸ਼ਾਮਲ ਹਨ। ਉਪ ਖਜ਼ਾਨਾ ਸਕੱਤਰ ਵੈਲੀ ਐਡਮੋ ਨੇ ਕਿਹਾ ਕਿ ਸੰਯੁਕਤ ਰਾਜ ਅਤੇ ਇਸ ਦੇ ਸਹਿਯੋਗੀ ਰੂਸ ਦੀ ਯੁੱਧ ਮਸ਼ੀਨ ਨੂੰ ਕਮਜ਼ੋਰ ਕਰਨ ਤੇ ਪੱਛਮੀ ਪਾਬੰਦੀਆਂ ਅਤੇ ਨਿਰਯਾਤ ਕੰਟਰੋਲ ਨੂੰ ਦਰਕਿਨਾਰ ਕਰ ਕੇ ਰੂਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਰੋਕਣ ਦੇ ਲਈ ਵਚਨਬੱਧ ਹੈ।
ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਅੱਠ ਅੱਤਵਾਦੀ ਢੇਰ
NEXT STORY