ਵਾਸ਼ਿੰਗਟਨ ਡੀ. ਸੀ. , (ਰਾਜ ਗੋਗਨਾ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਹਰ ਸਾਲ ਅਜ਼ਾਦੀ ਦਿਵਸ ਪਰੇਡ ਜੋ 4 ਜੁਲਾਈ ਨੂੰ ਕੱਢੀ ਜਾਂਦੀ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪਰੇਡ ਨੂੰ ਵੇਖਣ ਲਈ ਪੂਰੇ ਅਮਰੀਕਾ ਤੋਂ ਤਕਰੀਬਨ ਦੋ ਮਿਲੀਅਨ ਦੇ ਕਰੀਬ ਲੋਕ ਸ਼ਾਮਲ ਹੁੰਦੇ ਸਨ। ਸਿੱਖਸ ਆਫ ਅਮਰੀਕਾ ਸੰਸਥਾ ਵੀ ਦਸਤਾਰਧਾਰੀ ਸਿੱਖਾਂ ਦੀ ਸ਼ਮੂਲੀਅਤ ਕਰਵਾ ਕੇ ਅਮਰੀਕੀ ਲੋਕਾਂ ਨੂੰ ਸਿੱਖਾਂ ਦੀ ਪਹਿਚਾਣ ਅਤੇ ਕਾਰਗੁਜ਼ਾਰੀਆਂ ਨੂੰ ਦਰਸਾਉਂਦਾ ਫਲੋਟ ਬਣਵਾਉਂਦੀ ਸੀ। ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਅਮਰੀਕਾ ਦੇ ਅਜ਼ਾਦੀ ਦਿਵਸ ਦੀ ਪਰੇਡ ਨੂੰ ਰੱਦ ਕਰਨਾ ਪਿਆ ਹੈ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਸ ਸਬੰਧੀ ਇੱਕ ਟੈਲੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਸਾਰੇ ਡਾਇਰੈਕਟਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਅਗਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਸ. ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿੱਖਸ ਆਫ ਅਮਰੀਕਾ ਨੇ ਦੱਸਿਆ ਕਿ ਸਿੱਖ ਕਮਿਊਨਿਟੀ ਸਿੱਖਸ ਆਫ ਅਮਰੀਕਾ ਸੰਸਥਾ ਦੇ ਬੈਨਰ ਹੇਠ ਕੋਰੋਨਾ ਵਾਇਰਸ ਬੀਮਾਰੀ ਦੀ ਰੋਕਥਾਮ ਲਈ ਕਈ ਕਾਰਜ ਕਰ ਰਹੀ ਹੈ, ਤਾਂ ਜੋ ਇਸ ਤੋਂ ਮੁਕਤੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਜੁਝਾਰੂ ਵਰਕਰ ਮਾਸਕ, ਬੀਮਾਰੀ ਦੀ ਜਾਗਰੂਕਤਾ ਲਈ ਲਿਟਰੇਚਰ ਅਤੇ ਜਾਗਰੂਕ ਪ੍ਰੋਗਰਾਮ ਜ਼ਮੀਨੀ ਪੱਧਰ 'ਤੇ ਬਹੁਤ ਹੀ ਸੁਲਝੇ ਢੰਗ ਨਾਲ ਕਰ ਰਹੇ ਹਨ। ਇਸ ਦਾ ਕਮਿਊਨਿਟੀ ਖੂਬ ਲਾਹਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵਲੋਂ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਦਰੁਸਤ ਹੈ ਅਤੇ ਸਿੱਖਸ ਆਫ ਅਮਰੀਕਾ ਪਰੇਡ 'ਤੇ ਹੋਣ ਵਾਲੇ ਖਰਚੇ ਨੂੰ ਹੁਣ ਸਮਾਜਿਕ ਕੰਮਾਂ 'ਤੇ ਲਗਾਵੇਗੀ ਤਾਂ ਜੋ ਕਮਿਊਨਿਟੀ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਬਲਜਿੰਦਰ ਸਿੰਘ ਸ਼ੰਮੀ, ਸਰਬਜੀਤ ਸਿੰਘ ਬਖਸ਼ੀ, ਸਾਜਿਦ ਤਰਾਰ, ਸੁਰਿੰਦਰ ਸਿੰਘ ਰਹੇਜਾ, ਮਨਿੰਦਰ ਸਿੰਘ ਸੇਠੀ, ਚੱਤਰ ਸਿੰਘ ਸੈਣੀ, ਗੁਰਚਰਨ ਸਿੰਘ, ਗੁਰਿੰਦਰ ਸਿੰਘ ਸੇਠੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਸਮੂੰਹ ਡਾਇਰੈਕਟਰਾਂ ਵਲੋਂ ਪਰੇਡ ਦੇ ਪ੍ਰਬੰਧਕਾਂ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਲੋਕਾਂ 'ਤੇ ਡੂੰਘਾ ਅਫਸੋਸ ਕੀਤਾ। ਇਸ ਦੇ ਨਾਲ-ਨਾਲ ਵੱਖ-ਵੱਖ ਕਮਿਊਨਿਟੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬਚਾਇਆ ਜਾਵੇ। ਉਨ੍ਹਾਂ ਸਿੱਖਸ ਆਫ ਅਮਰੀਕਾ ਵੱਲੋਂ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਮੁਕਤ ਕਰੇ।
1793 ਭਾਰਤੀ ਅਮਰੀਕਾ ਦੀਆਂ 95 ਜੇਲਾਂ 'ਚ ਅਜੇ ਵੀ ਨਜ਼ਰਬੰਦ : ਸਤਨਾਮ ਸਿੰਘ ਚਾਹਲ
NEXT STORY